ਕਾਦੀਆਂ 24 ਅਕਤੂਬਰ (ਸਲਾਮ ਤਾਰੀ) ਹਰ ਸਾਲ ਦੀ ਤਰਾਂ ਇਸ ਸਾਲ ਵੀ ਮੁਸਲਿਮ ਜਮਾਤ ਅਹਿਮਦੀਆ ਦੇ ਨੈਸ਼ਨਲ ਇਜਤਮਾਂ ਦਾ ਸ਼ੁਭ ਆਰੰਭ ਜਮਾਤ ਅਹਿਮਦੀਆ ਦੇ ਹੈਡ ਕਵਾਟਰ ਕਾਦੀਆਂ ਵਿੱਖੇ ਕੀਤਾ ਗਿਆ। ਇਸ ਇਜਤਮਾਂ ਵਿੱਚ ਭਾਗ ਲੈਣ ਲਈ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਜਮਾਤ ਅਹਿਮਦੀਆ ਦੇ ਮੈੰਬਰ ਹਾਜ਼ਰ ਹੋਏ ਹੱਨ।

ਮੁਸਲਿਮ ਜਮਾਤ ਅਹਿਮਦੀਆ ਦੇ ਮੈੰਬਰਾਂ ਨੂੰ ਤਿੱਨ ਭਾਗਾਂ ਵਿੱਚ ਵੰਡੀਆ ਗਿਆ ਹੈ 15 ਸਾਲ ਦੀ ੳਮਰ ਤੱਕ ਦੇ ਬਚੀਆਂ ਨੂੰ ਮਜਲਿਸ ਇਤਫਾਲ ੳਲ ਅਹਿਮਦੀਆ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸੇ ਤਰਾਂ 16 ਤੋਂ 40 ਸਾਲ ਤੱਕ ਦੇ ਨੋਜਵਾਨਾਂ ਨੂੰ ਮਜਲਿਸ ਖੁਦਾਮੁਲ ਅਹਿਮਦੀਆ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸੇ ਤਰਾਂ 40 ਸਾਲ ਤੋ ੳਪਰ ਦੇ ਵਿਅਕਤੀਆਂ ਨੂੰ ਮਜਲਿਸ ਅਨਸਾਰੁੱਲਾਹ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅੋਰਤਾਂ ਨੂੰ ਲਜਨਾ ਇਮਾੳਲਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤਿੱਨ ਦਿਨਾਂ ਤੱਕ ਚੱਲਣ ਵਾਲੇ ਇੱਸ ਇਜਤਮਾਂ ਵਿੱਚ ਵੱਖ ਵਰਗ ਦੇ ਖੇਡ ਮੁਕਾਬਲੇ ਅਤੇ ਧਾਰਮਿਕ ਸਿਖਿਆ ਦੇ ਮੁਕਾਬਲੇ ਕਰਵਾਏ ਜਾਣਗੇ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਨੂੰ ਇਨਾਮ ਵੀ ਵੰਡੇ ਜਾਣਗੇ। ਸਾਰਾ ਸਾਲ ਵਧੀਆ ਪ੍ਰਦਰਸ਼ਨ ਕਰਨ ਵਾਲੀ ਮਜਲਸਿ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਅੱਜ ਇਸ ਇਜਤਮਾ ਦਾ ੳਦਘਾਟਨ ਕੁਰਆਨ ਪਾਕ ਦੀ ਤਿਲਾਵਤ ਨਾਲ ਕੀਤਾ ਗਿਆ ਨਾਲ ਹੀ ਝੰਡਾ ਲਹਿਰਾੳਣ ਦੀ ਰਸਮ ਵੀ ਅਦਾ ਕੀਤੀ ਗਈ।

ਮਜਲਿਸ ਅਨਸਾਰੁਲਾਹ ਦੇ ਇਜਤਮਾਂ ਦਾ ੳਦਘਾਟਨ ਮੋਲਾਨਾ ਅਤਾੳਲ ਮੁਜੀਬ ਲੋਨ ਪ੍ਰਧਾਨ ਮਜਲਿਸ ਅਨਸਾਰੁੱਲਾ ਭਾਰਤ ਨੇ ਕੀਤਾ ਇਸੇ ਤਰਾਂ ਮਜਲਿਸ ਖੁਦਾਮੁਲ ਅਹਿਮਦੀਆ ਦੇ ਇਜਤਮਾਂ ਦਾ ੳਦਘਾਟਨ ਸ਼ਮੀਮ ਅਹਿਮਦ ਗੋਰੀ ਪ੍ਰਧਾਨ ਮਜਲਿਸ ਖੁਦਾਮੁਲ ਅਹਿਮਦੀਆ ਭਾਰਤ ਨੇ ਕੀਤਾ। ਇਸ ਮੋਕੇ ੳਹਨਾਂ ਦੇ ਨਾਮ ਮੁਹੱਮਦ ਸ਼ਰੀਫ ਕੋਸਰ,ਨਵੀਦ ਅਹਿਮਦ ਫਜ਼ਲ,ਅਤਾੳਲ ਮੋਮਿਨ,ਅਤਾੳਲ ਬਸੀਰ ਅਤੇ ਸੱਦੀਕ ਖਾਨ ਹਾਜ਼ਰ ਸੱਨ। ਇਸ ਮੋਕੇ ਜਮਾਤ ਅਹਿਮਦੀਆ ਦੇ ਚੀਫ ਸੈਕਰੀ ਮੁਹੱਮਦ ਇਨਾਮ ਗੋਰੀ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ।