ਕਾਦੀਆਂ 22 ਅਕਤੂਬਰ (ਸਲਾਮ ਤਾਰੀ)
18 ਅਕਤੂਬਰ 2025 ਨੂੰ, ਲਜਨਾ ਇਮਾਉਲ੍ਹਾਹ ਕੈਨੇਡਾ ਦੀ ਰਾਸ਼ਟਰੀ ਐਗਜ਼ਿਕਿਊਟਿਵ ਕਮੇਟੀ (ਆਮਲਾ) ਨੂੰ ਅਹਿਮਦੀਆ ਮੁਸਲਿਮ ਜਮਾਤ ਦੇ ਵਿਸ਼ਵ ਪੱਧਰੀ ਮੁਖੀ, ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨਾਲ ਮੁਲਾਕਾਤ ਕਰਨ ਦਾ ਸਨਮਾਨ ਪ੍ਰਾਪਤ ਹੋਇਆ।
ਮੀਟਿੰਗ ਦੌਰਾਨ, ਲਜਨਾ ਇਮਾਉਲ੍ਹਾਹ ਕੈਨੇਡਾ ਦੀਆਂ ਮੈਂਬਰਾਂ ਨੂੰ ਧਾਰਮਿਕ ਅਤੇ ਪ੍ਰਸ਼ਾਸਕੀ ਮਾਮਲਿਆਂ ਦੀ ਵਿਸ਼ਾਲ ਸ਼੍ਰੇਣੀ ਬਾਰੇ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਤੋਂ ਰਹਿਨੁਮਾਈ ਅਤੇ ਸਲਾਹ ਲੈਣ ਦਾ ਮੌਕਾ ਮਿਲਿਆ।
“ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਆਪਣੇ ਨੇੜੇ ਲਿਆਓ… , ਇਸ ਲਈ ਉਹਨਾਂ ਨੂੰ ਸ਼ਾਮਲ ਕਰਨਾ ਅਤੇ ਉਹਨਾਂ ਦੀ ਤਰਬੀਅਤ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ… ਉਹਨਾਂ ਨਾਲ ਸੰਪਰਕ ਕਰੋ ਅਤੇ ਉਹਨਾਂ ਦੀ ਅਖਲਾਕੀ ਅਤੇ ਰੂਹਾਨੀ ਤਰਬੀਅਤ ‘ਤੇ ਧਿਆਨ ਦਿਓ।”
ਸਲਾਹ ਦਿੱਤੀ ਕਿ ਅਜਿਹੇ ਮੈਂਬਰਾਂ ਨੂੰ ਰਸਮੀ ਮੀਟਿੰਗਾਂ ਦੀ ਬਜਾਏ ਇੱਕ ਗੈਰ-ਰਸਮੀ ਅਤੇ ਸੁਆਗਤਯੋਗ ਮਾਹੌਲ ਵਿੱਚ ਸ਼ਾਮਲ ਕੀਤਾ ਜਾਵੇ।
ਉਹ ਮੈਂਬਰ ਜੋ ਲਜਨਾ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਕੁਝ ਹਿਚਕਿਚਾਉਂਦੇ ਹਨ, ਉਨ੍ਹਾਂ ਨੂੰ ਇਹ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਕਿ ਗਤੀਵਿਧੀਆਂ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਉਹਨਾਂ ਦੀ ਰਾਏ ਮੰਗਦੇ ਹੋ ਅਤੇ ਉਹਨਾਂ ਦੇ ਵਿਚਾਰਾਂ ਨੂੰ ਮਹੱਤਵ ਦਿੰਦੇ ਹੋ, ਤਾਂ ਕੁਦਰਤੀ ਤੌਰ ‘ਤੇ ਉਹਨਾਂ ਵਿੱਚ ਲਜਨਾ ਇਮਾਉਲ੍ਹਾਹ ਦੇ ਕੰਮਾਂ ਪ੍ਰਤੀ ਵੱਧ ਦਿਲਚਸਪੀ ਅਤੇ ਸ਼ਮੂਲੀਅਤ ਦੀ ਭਾਵਨਾ ਵਿਕਸਤ ਹੋਵੇਗੀ।
ਆਪ ਜੀ ਨੇ ਅੱਗੇ ਫਰਮਾਇਆ:
“ਤੁਹਾਨੂੰ ਉਹਨਾਂ ਦੀ ਰੁਚੀ ਅਨੁਸਾਰ ਪ੍ਰੋਗਰਾਮ ਆਯੋਜਿਤ ਕਰਨੇ ਚਾਹੀਦੇ ਹਨ। ਸਿਰਫ਼ ਰਵਾਇਤੀ ਸੈਸ਼ਨ ਹੀ ਨਾ ਕਰੋ ਜਿੱਥੇ ਇੱਕ ਹਦੀਸ ਬਿਆਨ ਕੀਤੀ ਜਾਂਦੀ ਹੈ, ਕੁਰਆਨ ਦੀ ਇੱਕ ਆਇਤ ਉਸ ਦੇ ਤਰਜਮੇ ਸਮੇਤ ਪੜ੍ਹੀ ਜਾਂਦੀ ਹੈ, ਇੱਕ ਛੋਟਾ ਧਾਰਮਿਕ ਹਿੱਸਾ ਪੇਸ਼ ਕੀਤਾ ਜਾਂਦਾ ਹੈ, ਅਤੇ ਸਿਰਫ਼ ਰਸਮੀ ਤੌਰ ‘ਤੇ ਕੁਝ ਨਸੀਹਤ ਕੀਤੀ ਜਾਂਦੀ ਹੈ… ਉਹ ਮੈਂਬਰ (ਜੋ ਘੱਟ ਸਰਗਰਮ ਹਨ) ਉਹਨਾਂ ਨੂੰ ਵੀ ਬੋਲਣ ਲਈ ਬੁਲਾਓ – ਸ਼ਾਇਦ ਦੁਨਿਆਵੀ ਮਾਮਲਿਆਂ ਬਾਰੇ, ਜਿਵੇਂ ਸਿਹਤ ਸੰਭਾਲ ਜਾਂ ਮਨੋਵਿਗਿਆਨਕ ਮੁੱਦਿਆਂ ‘ਤੇ। ਜਦੋਂ ਉਹ ਵੇਖਣਗੇ ਕਿ ਮੀਟਿੰਗਾਂ ਵਿੱਚ ਉਹਨਾਂ ਦੀ ਦਿਲਚਸਪੀ ਵਾਲੇ ਵਿਸ਼ੇ ਸ਼ਾਮਲ ਹਨ, ਤਾਂ ਉਹ ਵੱਧ ਹਾਜ਼ਰ ਹੋਣਗੇ। ਕਈ ਵਾਰ ਰਵਾਇਤੀ ਢਾਂਚਿਆਂ ਤੋਂ ਹਟਣਾ ਪੈਂਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰੋਗਰਾਮਾਂ ਦਾ ਇੱਕ ਹਿੱਸਾ ਉਹਨਾਂ ਵਿਸ਼ਿਆਂ ‘ਤੇ ਹੋਵੇ ਜੋ ਅਜਿਹੇ ਲੋਕਾਂ ਦੀ ਰੁਚੀ ਦੇ ਹਨ।”
ਇੱਕ ਸ਼ਿਰਕਤਕਾਰ ਨੇ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਤੋਂ ਪੁੱਛਿਆ ਕਿ ਉਹ ਅਹਮਦੀ ਬੱਚੇ ਜੋ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਜਾਂ ਜਿਨ੍ਹਾਂ ਨੂੰ ਮਨੋਚਿਕਿਤਸਕ ਦੇਖਭਾਲ ਦੀ ਲੋੜ ਹੈ, ਖ਼ਾਸ ਤੌਰ ‘ਤੇ ਉਹ ਮਾਮਲੇ ਜਿੱਥੇ ਕੋਈ ਮੈਡੀਕਲ ਜਾਂਚ ਜਾਂ ਇਲਾਜ ਉਹਨਾਂ ਦੀ ਰੂਹਾਨੀ ਤਰੱਕੀ ‘ਤੇ ਅਸਰ ਪਾ ਸਕਦਾ ਹੈ, ਉਹਨਾਂ ਬੱਚਿਆਂ ਦੀ ਸਭ ਤੋਂ ਵਧੀਆ ਸਹਾਇਤਾ ਜਮਾਤ ਕਿਵੇਂ ਕਰ ਸਕਦੀ ਹੈ।
ਜਵਾਬ ਵਿੱਚ, ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਸਲਾਹ ਦਿੱਤੀ ਕਿ ਲਜਨਾ ਇਮਾਉਲ੍ਹਾਹ ਨੂੰ ਖੁਦ ਆਪਣੀਆਂ ਮੈਂਬਰਾਂ ਨੂੰ ਇਸ ਗੱਲ ਲਈ ਪ੍ਰੇਰਿਤ ਅਤੇ ਸਹਾਇਤਾ ਕਰਨੀ ਚਾਹੀਦੀ ਹੈ ਕਿ ਉਹ ਮਨੋਚਿਕਿਤਸਾ ਦੇ ਖੇਤਰ ਵਿੱਚ ਤਰਬੀਅਤ ਅਤੇ ਮਾਹਰਤਾ ਹਾਸਲ ਕਰਨ। ਤਾਂ ਜੋ ਇਹੋ ਜਿਹੇ ਬੱਚੇ ਹਨ ਜਿਨ੍ਹਾਂ ਨੂੰ ਮਨੋ ਚਿਕਿਤਸਕ ਦੀ ਲੋੜ ਹੈ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਇਸ ਖੇਤਰ ਵਿੱਚ ਹੋਰ ਅਹਮਦੀ ਮੁਸਲਮਾਨਾਂ ਦੇ ਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਹ ਜ਼ਰੂਰਤਮੰਦਾਂ ਨੂੰ ਅਖਲਾਕੀ ਰਹਿਨੁਮਾਈ, ਥੈਰਪੀ ਅਤੇ ਸਹਾਇਤਾ ਪ੍ਰਦਾਨ ਕਰ ਸਕਣ।
ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਇਹ ਵੀ ਪ੍ਰੇਰਿਤ ਕੀਤਾ ਕਿ ਲਜਨਾ ਇਮਾਉਲ੍ਹਾਹ ਨੂੰ ਉਹਨਾਂ ਪਰਿਵਾਰਾਂ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਬੱਚੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਉਹਨਾਂ ਨਾਲ ਦੋਸਤੀ ਅਤੇ ਭਾਈਚਾਰੇ ਦਾ ਰਿਸ਼ਤਾ ਬਣਾਉਣਾ ਚਾਹੀਦਾ ਹੈ, ਤਾਂ ਜੋ ਜਰੂਰਤ ਪੈਣ ‘ਤੇ ਉਹਨਾਂ ਨੂੰ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ।