ਕਾਦੀਆਂ ,17 ਅਕਤੂਬਰ (ਤਾਰੀ )-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਅੰਤਰ – ਕਾਲਜ ਵਾਲੀਬਾਲ ਟੂਰਨਾਮੈਂਟ ਵਿੱਚ -ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਇੱਕ ਵਾਰ ਫ਼ਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣ ਕੇ ਟਰਾਫ਼ੀ ਹਾਸਿਲ ਕੀਤੀ ਹੈ। ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ਬਾਰੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਖੇਡ ਵਿਭਾਗ ਦੇ ਮੁਖੀ ਤੇ ਵਾਲੀਬਾਲ ਟੀਮ ਦੇ ਕੋਚ ਡਾ. ਸਿਮਰਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰ – ਕਾਲਜ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਸ਼ਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ਨੂੰ 3-1 ਦੇ ਫ਼ਰਕ ਨਾਲ ਮਾਤ ਦਿੰਦਿਆਂ ਟੂਰਨਾਮੈਂਟ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਚੈਂਪੀਅਨ ਟਰਾਫ਼ੀ ਜਿੱਤੀ ਹੈ। ਇਸ ਤੋਂ ਇਲਾਵਾ ਕਾਲਜ ਦੇ ਵਾਲੀਬਾਲ ਟੀਮ ਦੇ ਪੰਜ ਖਿਡਾਰੀ ਅੰਤਰ -ਯੂਨੀਵਰਸਟੀ ਵਾਲੀਬਾਲ ਟੂਰਨਾਮੈਂਟ ਲਈ ਚੁਣੇ ਗਏ ਹਨ ਜਿਨ੍ਹਾਂ ਵਿੱਚ ਸਰਪ੍ਰੀਤ ਸਿੰਘ, ਉਮੈਦ ਸਿੰਘ, ਰੌਣਕ, ਰਿਤਿਕਵੀਰ ਸਿੰਘ ਅਤੇ ਪਵਨ ਚੌਧਰੀ ਦੀ ਚੋਣ ਹੋਈ ਹੈ। ਇਸ ਤੋਂ ਪਹਿਲਾਂ ਕਾਲਜ ਕਬੱਡੀ ਟੂਰਨਾਮੈਂਟ ਵਿੱਚੋਂ ਵੀ ਚੈਂਪੀਅਨ ਰਿਹਾ ਹੈ। ਕਾਲਜ ਅੰਦਰ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਦੇ ਜੇਤੂ ਟਰਾਫ਼ੀ ਸਮੇਤ ਪਹੁੰਚਣ ਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਭੇਟ ਕੀਤੀ ਗਈ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਕਿਹਾ ਕਿ ਕਾਲਜ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਖੇਡਾਂ ਵਿੱਚ ਵੱਡੀਆਂ ਮੱਲਾ ਮਾਰ ਰਿਹਾ ਹੈ। ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਦੀ ਯੋਗ ਅਗਵਾਈ ਹੇਠ ਕਾਲਜ ਦੀ ਵਾਲੀਬਾਲ ਟੀਮ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਸੀ, ਜਿਸ ਦਾ ਨਤੀਜਾ ਚੈਂਪੀਅਨ ਬਣ ਕੇ ਟਰਾਫ਼ੀ ਜਿੱਤਣ ਨਾਲ ਪ੍ਰਾਪਤ ਹੋਇਆ ਹੈ।

ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਅਤੇ ਸਮੂਹ ਮੈਂਬਰਾਂ ਵੱਲੋਂ ਵੀ ਪ੍ਰਿੰਸੀਪਲ ਡਾ .ਹਰਪ੍ਰੀਤ ਸਿੰਘ ਹੁੰਦਲ, ਖੇਡ ਵਿਭਾਗ ਦੇ ਮੁਖੀ ਤੇ ਟੀਮ ਦੇ ਕੋਚ ਡਾ. ਸਿਮਰਤਪਾਲ ਸਿੰਘ, ਸਮੂਹ ਜੇਤੂ ਖਿਡਾਰੀਆਂ , ਉਨ੍ਹਾਂ ਦੇ ਮਾਤਾ -ਪਿਤਾ ਅਤੇ ਸਟਾਫ਼ ਨੂੰ ਮੁਬਾਰਕਬਾਦ ਭੇਟ ਕੀਤੀ ਹੈ। ਯੂਨੀਵਰਸਿਟੀ ਵਿਖੇ ਜੇਤੂ ਬਣਨ ਉਪਰੰਤ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਤੇ ਸਮੂਹ ਟੀਮ ਨੂੰ ਯੂਨੀਵਰਸਿਟੀ ਦੇ ਵਾਲੀਬਾਲ ਕੋਚ ਡਾ ਜਗਦੀਪ ਸਿੰਘ ਤੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।