ਕਾਦੀਆ 15 ਅਕਤੂਬਰ(ਤਾਰੀ)
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਪਰਮਜੀਤ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਸਾਇੰਸ ਅਤੇ ਗਣਿਤ ਵਿਸ਼ੇ ਦਾ ਮੇਲਾ ਮਨਦੀਪ ਕੌਰ ਸਾਇੰਸ ਮਿਸਟਰੈਸ,ਨਵਪ੍ਰੀਤ ਕੌਰ ਅਤੇ ਗਣਿਤ ਨੇਹਾ ਠਾਕੁਰ ਦੀ ਦੇਖਰੇਖ ਲਗਾਇਆ ਗਿਆ।ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੈੱਡ ਮਾਸਟਰ ਕਮ ਬੀ.ਐਨ.ਓ ਕਾਦੀਆਂ -1ਨੇ ਦੱਸਿਆ ਕਿ ਇਹ ਵਿਦਿਅਕ ਮੇਲੇ ਵਿਦਿਆਰਥੀਆਂ ਵਿੱਚ ਗਿਆਨ ਦਾ ਵਾਧਾ ਕਰਦੇ ਹਨ।ਵਿਦਿਆਰਥੀਆਂ ਦੇ ਮਾਪਿਆਂ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਨੇ ਸਿਰਕਤ ਕੀਤੀ ਗਈ। ਇਹ ਵਿਦਿਅਕ ਮੇਲਾ ਸਫਲ ਰਿਹਾ ਹੈ।