ਕਾਦੀਆਂ/24 ਸਤੰਬਰ (ਸਲਾਮ ਤਾਰੀ)
ਅੱਜ ਭਾਟੀਆ ਹਸਪਤਾਲ ਕਾਦੀਆਂ ਵੱਲੋਂ ਲੋੜਵੰਦ ਹੜ੍ਹ ਪੀੜਤਾਂ ਲਈ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧ ਵਿੱਚ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਖ਼ਬਾਰ ਵਿੱਚ ਪੜ੍ਹਿਆ ਕਿ ਜ਼ਿਲ੍ਹੇ ਵਿੱਚ ਖ਼ੂਨ ਦੀ ਕਾਫ਼ੀ ਕਮੀ ਪੈਦਾ ਹੋ ਗਈ ਹੈ ਅਤੇ ਹੜ੍ਹ ਪੀੜਤਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਖ਼ੂਨ ਦੀ ਕਮੀ ਹੈ। ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਆਇਆ ਕਿ ਪੁਣ ਤੇ ਹੋਰ ਵੀ ਬਹੁਤ ਸਾਰੇ ਕੰਮਾਂ ਰਾਹੀਂ ਕਰਦੇ ਹਨ।

ਪਰ ਖ਼ੂਨਦਾਨ ਅਜਿਹਾ ਨੇਕ ਕੰਮ ਹੈ ਜਿਸ ਨੂੰ ਕਰਨ ਲਈ ਕੋਈ ਮੁੱਲ ਨਹੀਂ ਲੱਗਦਾ। ਖ਼ੂਨ ਦੇਣ ਨਾਲ ਇੱਕ ਮਰੀਜ਼ ਦੀ ਜਾਨ ਬਚਦੀ ਹੈ ਇਹ ਗੱਲ ਸੋਚ ਕੇ ਉਣਾਂ ਇਸ ਕੈਂਪ ਦਾ ਆਯੋਜਨ ਕੀਤਾ। ਡਾਕਟਰ ਭਾਟੀਆ ਨੇ ਅੱਗੇ ਦੱਸਿਆ ਕਿ ਉਹ ਪਹਿਲਾਂ ਵੀ ਕੈਪ ਲਗਾਉਂਦੇ ਆਏ ਹਨ। ਪਰ ਇਹ ਕੈੰਪ ਕਾਫ਼ੀ ਦੇਰ ਬਾਅਦ ਹਸਪਤਾਲ ਵਿੱਚ ਕੈਂਪ ਲਗਾਇਆ ਗਿਆ ਹੈ। ਅੱਖਾਂ ਦੇ ਕੈਂਪ ਤੋਂ ਬਾਅਦ ਇਹ ਪਹਿਲਾਂ ਖੂਨਦਾਨ ਕੈਂਪ ਹਸਪਤਾਲ ਵਿੱਚ ਲਗਾਇਆ ਗਿਆ ਹੈ। ਲੋਕਾਂ ਵਿੱਚ ਖ਼ੂਨਦਾਨ ਕਰਨ ਲਈ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।

ਇਸ ਮੌਕੇ ਤੇ ਡਾਕਟਰ ਪ੍ਰਿਆਜੀਤ ਕੌਰ ਬਲੱਡ ਟਰਾਂਸਮਿਸ਼ਨ ਆਫੀLਸਰ ਬਲੱਡ ਸੈਂਟਰ ਬਟਾਲਾ ਨੇ ਦੱਸਿਆ ਕਿ ਨੈਸ਼ਨਲ ਵਾਲੰਟੀਅਰ ਬਲੱਡ ਡੋਨੇਸ਼ਨ ਡੇ ਅਤੇ ਨੈਸ਼ਨਲ ਵਾਲੰਟੀਅਰ ਬਲੱਡ ਡਰਾਈਵ ਜੋਕਿ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚਲਦਾ ਹੈ। ਪੰਜਾਬ ਵਿੱਚ 46 ਸਰਕਾਰੀ ਅਤੇ ਪ੍ਰਾਈਵੇਟ ਬਲੱਡ ਬੈਂਕ ਹਨ ਇਨ੍ਹਾਂ ਦਿਨਾਂ ਵਿੱਚ ਖ਼ੂਨਦਾਨ ਕਰਨ ਲਈ ਮੁਹਿੰਮ ਚਲਾਈ ਜਾਂਦੀ ਹੈ ਜੋ ਕਿ ਇਸ ਸਮੇਂ ਚੱਲ ਰਹੀ ਹੈ। ਅੱਜ ਦਾ ਕੈਂਪ ਵੀ ਇਸੇ ਮੁਹਿੰਮ ਤਹਿਤ ਲਗਾਇਆ ਗਿਆ ਹੈ। ਇਹ ਮੁਹਿਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੋਂ ਲੈ ਕੇ ਮਹਾਤਮਾ ਗਾਂਧੀ ਜੀ ਦੇ ਜੰਨਮ ਦਿਨ ਤੱਕ ਚਲਦੀ ਹੈ।

ਖ਼ੂਨਦਾਨ ਕਰਨਾ ਇੱਕ ਬਹੁਤ ਹੀ ਵਧਿਆ ਕੰਮ ਹੈ। ਜੋ ਵੀ ਖ਼ੂਨਦਾਨ ਕਰਦਾ ਹੈ ਉਸ ਦਾ ਖ਼ੂਨ ਸਹੀ ਹੱਥਾਂ ਵਿੱਚ ਅਤੇ ਲੋੜੀਂਦੇ ਲੋਕਾਂ ਤੱਕ ਪਹੁੰਚਦਾ ਹੈ। ਅਸੀਂ ਕਾਦੀਆਂ, ਬਟਾਲਾ, ਫ਼ਤਿਹਗੜ੍ਹ ਚੂੜੀਆਂ, ਸ਼੍ਰੀ ਹਰ ਗੋਬਿੰਦਪੁਰ ਸਮੇਤ ਵੱਖ ਵੱਖ ਥਾਵਾਂ ਤੇ ਸੁਰੱਖਿਅਤ ਅਤੇ ਕਵਾਲਿਟੀ ਤੇ ਆਧਾਰਿਤ ਖ਼ੂਨ ਮੁਹੱਈਆ ਕਰਵਾਉਂਦੇ ਹਾਂ। ਉਣਾਂ ਇਹ ਵੀ ਕਿਹਾ ਕਿ ਖੁਨ ਦੇਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਹਰ ਤਿੰਨ ਮਹੀਨੇ ਬਾਅਦ ਖ਼ੂਨ ਦਿੱਤਾ ਜਾ ਸਕਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਖ਼ੂਨ ਦਾਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਤੇ ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਮਿਸਿਜ਼ ਡਾਕਟਰ ਭਾਟੀਆ, ਮੋਹਨ ਸਿੰਘ ਅੋਬਰਾਏ, ਨਰਿੰਦਰ ਜੀਤ ਸਿੰਘ ਐਮ ਐਲ ਟੀ, ਮਲਕੀਅਤ ਸਿੰਘ ਐਮ ਐਲ ਟੀ, ਮਨਪ੍ਰੀਤ ਕੌਰ ਸਟਾਫ਼ ਨਰਸ, ਸਾਗਰ ਮਾਹਲ,ਹਾਫਿਜ਼ ਨਈਮ ਪਾਸ਼ਾ,ਮੁਹੱਮਦ ਅਹਸਨ,ਅਤਉਲ ਬਾਰੀ, ਪਵਨ ਕੁਮਾਰ ਕੌਂਸਲਰ, ਕਰਨਬੀਰ ਸਿੰਘ, ਭਾਈ ਜਗਜੀਤ ਸਿੰਘ,ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਤਾਦਾਦ ਵਿੱਚ ਲੋਕ ਮੌਜੂਦ ਸਨ।ਖ਼ੂਨਦਾਨ ਕੈਂਪ ਚ 63 ਯੂਨਿਟ ਖ਼ੂਨ ਇੱਕਠਾ ਹੋਇਆ