ਸਬ ਇੰਸਪੈਕਟਰ ਰਣਦੀਪ ਕੌਰ ਖਹਿਰਾ ਨੇ ਅਮਰੀਕਾ ਚ ਜਿੱਤਿਆ ਬਰਾਉਨਜ ਮੈਡਲ

Date:

ਕਾਦੀਆਂ 4 ਜੁਲਾਈ (ਸਲਾਮ ਤਾਰੀ)
ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿੱਚ ਇਹਨਾਂ ਦਿਨੀ  ਵਵਰਲਡ ਪੁਲਿਸ  ਖੇਡਾਂ ਕਰਵਾਈਆਂ ਜਾ ਰਹੀਆਂ ਹਨ  l
ਜਿਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਤੋਂ ਖਿਡਾਰੀ ਸ਼ਾਮਿਲ ਹੋਏ ਹਨ। ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਰਣਦੀਪ ਕੌਰ ਵੀ ਇਹਨਾਂ ਖੇਡਾਂ ਵਿੱਚ  ਮੱਲਾਂ ਮਾਰ ਰਹੇ ਹਨ l ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿੱਚ ਹੋ ਰਹੀਆਂ ਖੇਡਾਂ ਵਿੱਚ 76 ਕਿਲੋ ਭਾਰ ਵਿੱਚ ਰੈਸਲਿੰਗ ਦੇ ਮੁਕਾਬਲੇ ਵਿੱਚ ਬਰਾਉਨਜ ਮੈਡਲ ਪ੍ਰਾਪਤ ਕੀਤਾ ਹੈ l ਇੱਥੇ ਜ਼ਿਕਰ ਯੋਗ ਹੈ ਕਿ  ਰਣਦੀਪ ਕੌਰ ਪਹਿਲਾਂ ਵੀ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਖੇਡ ਚੁੱਕੇ ਹਨ ਅਤੇ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕੇ ਹਨ l ਰਣਦੀਪ ਕੌਰ ਨੇ  2017 ਵਿੱਚ ਅਮਰੀਕਾ ਵਿਖੇ ਹੋਏ ਰੈਸਲਿੰਗ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਸੀ l
ਅੱਜ ਕੱਲ ਯੂ ਐਸ ਏ  ਦੇ ਬਰਮਿੰਘਮ  ਵਿੱਚ ਹੋ ਰਹੀਆਂ ਵਰਲਡ ਪੁਲਿਸ ਗੇਮਸ ਵਿੱਚ ਕਾਦੀਆਂ ਦੇ ਨਜ਼ਦੀਕੀ ਪਿੰਡ ਨੱਥੂ ਖਹਿਰਾ ਦੀ ਰਹਿਣ ਵਾਲੀ ਰਣਦੀਪ ਕੌਰ ਨੇ ਇੱਕ ਵਾਰ ਫਿਰ ਬਰਾਉਨਜ ਮੈਡਲ ਜਿੱਤ ਕੇ ਜਿੱਥੇ ਆਪਣਾ ਨਾਂਅ ਰੋਸ਼ਨ ਕੀਤਾ ਹੈ ਉੱਥੇ ਆਪਣੇ ਪਰਿਵਾਰ ਅਤੇ ਦੇਸ਼  ਦਾ ਅਤੇ ਪੰਜਾਬ ਪੁਲਿਸ ਦਾ ਨਾਂਅ ਰੋਸ਼ਨ ਕੀਤਾ ਹੈ ਇੱਥੇ ਜ਼ਿਕਰਯੋਗ ਹੈ ਕਿ ਰਣਦੀਪ ਕੌਰ ਖਹਿਰਾ ਪਹਿਲਾਂ ਵੀ ਏਸ਼ੀਅਨ ਗੇਮਸ ਵਿੱਚ ਗੋਲਡ ਮੈਡਲ ਅਤੇ ਵੱਖ ਵੱਖ ਸਮੇਂ ਤੇ ਹੋਣ ਵਾਲੀਆਂ ਖੇਡਾਂ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ l ਰਣਦੀਪ ਕੌਰ ਨੇ ਦੱਸਿਆ ਕਿ ਇਹ ਸਭ ਕੁਝ ਉਹ ਆਪਣੇ ਪਿਤਾ ਸਰਦਾਰ ਹਰਦੀਪ ਸਿੰਘ ਨੱਥੂ ਖਹਿਰਾ ਦੇ ਵਡਮੁੱਲੇ ਸਹਿਯੋਗ ਨਾਲ ਅਤੇ ਉਨਾਂ ਦੀ ਪ੍ਰੇਰਨਾ ਦੇ ਨਾਲ ਇਹ ਸਭ ਕੁਝ ਸੰਭਵ ਹੋ ਸਕਿਆ ਹੈl  ਆਪਣੀ ਡਿਊਟੀ ਅਤੇ ਘਰੇਲੂ ਜਿੰਮੇਦਾਰੀਆਂ ਅਤੇ ਆਪਣੇ ਪੰਜ ਸਾਲ ਦੇ ਬੱਚੇ ਦੀਆਂ ਜਿੰਮਵਾਰੀਆਂ  ਨੂੰ ਵੀ  ਰਣਦੀਪ ਕੌਰ ਬੜੇ ਸੁਚੱਜੇ ਢੰਗ ਨਾਲ ਨਿਭਾ ਰਹੇ ਹਨ  l ਇਸ ਦੇ ਨਾਲ ਨਾਲ ਖੇਡਾਂ ਪ੍ਰਤੀ ਆਪਣੀ  ਲਗਨ ਨੂੰ ਵੀ ਕਾਇਮ ਰੱਖਿਆ ਹੋਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਤੀ  ਸ ਅਜਮੇਰ ਸਿੰਘ ਦਾ ਵੀ ਉਹਨਾਂ ਨੂੰ ਭਰਪੂਰ ਸਹਿਯੋਗ ਪ੍ਰਾਪਤ ਹੈ ਤਾਂ ਹੀ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹਨ l

Share post:

Subscribe

Popular

More like this
Related

ਜਿਲ੍ਹਾ  ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...

ਜਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...

ਗੁਰਮੇਲ ਸਿੰਘ ਲਈ ਵਰਦਾਨ ਸਾਬਿਤ ਹੋਇਆ ਸੀ ਐਚ ਸੀ ਕਾਦੀਆਂ

ਕਰਦੀਆਂ 2 ਜੁਲਾਈ ( ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ...