ਪ੍ਰਤਾਪ ਸਿੰਘ ਬਾਜਵਾ ਨੇ ਸੂਪਰ ਸੱਕਰ ਮਸ਼ੀਨ ਦਾ ਜਾਈਜ਼ਾ ਲਿਆ।

Date:

ਕਾਦੀਆਂ 1 ਜੁਲਾਈ (ਸਲਾਮ ਤਾਰੀ) ਨਗਰ ਕੋਂਸਲ ਕਾਦੀਆਂ ਵਲੋ ਤਕਰੀਬਨ 12 ਲੱਖ ਦੀ ਲਾਗਤ ਨਾਲ ਮੰਗਵਾਈ ਗਈ ਸੂਪਰ ਸੱਕਰ ਮਸ਼ੀਨ ਨਾਲ ਕਾਦੀਆਂ ਦੇ ਨਾਲੇ ਸਾਫ ਕੀਤੇ ਜਾ ਰਹੇ ਹੱਨ ਤਾਂ ਜੋ ਬਰਸਾਤ ਵਿੱਚ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ। ਇਸ ਮਸ਼ੀਨ ਦਾ ਜਾਈਜ਼ਾ ਲੈਣ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਐਮ ਐਲ ਏ ਹਲਕਾ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਕਿਹਾ ਕਿ ਬਰਸਾਤ ਤੋ ਪਹਿਲਾਂ ਹੀ ਸਾਰੇ ਸ਼ਹਿਰ ਦੇ ਵੱਡੇ ਨਾਲੇ ਸਾਫ ਕਰ ਦਿੱਤੇ ਜਾਣਗੇ ਜਿਸ ਨਾਲ ਬਰਸਾਤ ਦਾ ਪਾਣੀ ਸੜਕਾਂ ਤੇ ਨਹੀਂ ਆਵੇਗਾ। ੳਹਨਾਂ ਕਿਹਾ ਕਿ ਕਾਦੀਆਂ ਹਰਚੋਵਾਲ ਰੋਡ,ਰਜਾਦਾ ਰੋਡ ਕਾਦੀਆਂ ਬਟਾਲਾ ਰੋਡ ਬਣ ਕੇ ਤਿਆਰ ਹੋ ਚੁਕੀ ਹੈ। ਜਲਦੀ ਹੀ ਸਿਵਲ ਲਾਈਨ ਤੋ ਤਰਖਾਣਾ ਵਾਲੀ ਰੋਡ ਬਣਵਾਈ ਜਾਵੇਗੀ। ਦੂਜੇ ਪਾਸੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਦੀਆਂ ਦੇ ਵਿਕਾਸ ਦੇ ਕੱਮ ਮੈਂ ਕਰਵਾ ਰਿਹਾ ਹਾਂ ਜਿੱਨੇ ਵੀ ਪਰੋਜੈਕਟ ਆਏ ਹੱਨ ੳਹ ਮੇਰੀ ਕੋਸ਼ਿਸ਼ ਨਾਲ ਆਏ ਹੱਨ। ਸੇਖਵਾਂ ਨੇ ਇਕ ਵਾਰੀ ਫਿਰ ਤੋ ਬਾਜਵਾ ਨੂੰ ੳਪਨ ਡਿਬੇਟ ਦਾ ਚੈਲੇਂਜ ਦਿੰਦੀਆਂ ਕਿਹਾ ਕਿ ਮੇਰੇ ਸਾਹਮਣੇ ਬੈਠ ਕੇ ਆਹਮੋ ਸਾਹਮਣੇ ਗੱਲ ਕੀਤੇ ਜਾਵੇ।

Share post:

Subscribe

Popular

More like this
Related

ਜਿਲ੍ਹਾ  ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...

ਸਬ ਇੰਸਪੈਕਟਰ ਰਣਦੀਪ ਕੌਰ ਖਹਿਰਾ ਨੇ ਅਮਰੀਕਾ ਚ ਜਿੱਤਿਆ ਬਰਾਉਨਜ ਮੈਡਲ

ਕਾਦੀਆਂ 4 ਜੁਲਾਈ (ਸਲਾਮ ਤਾਰੀ)ਅਮਰੀਕਾ ਦੇ ਬਰਮਿੰਘਮ ਸ਼ਹਿਰ ਵਿੱਚ...

ਜਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਬਲਾਕ ਭਾਮ ਵਿਖੇ ਗੈਰ ਸੰਚਰੀ ਰੋਗਾਂ ਸਬੰਧੀ ਕੀਤੀ ਮੀਟਿੰਗ

ਕਾਦੀਆਂ  4ਜੁਲਾਈ :  (ਸਲਾਮ ਤਾਰੀ)  ਸਿਵਲ ਸਰਜਨ ਗੁਰਦਾਸਪੁਰ ਡਾਕਟਰ...