ਕਾਦੀਆਂ, 21 ਜੂਨ- (ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜ ਅਤੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਐੱਨ ਐੱਸ ਐੱਸ ਵਿਭਾਗ , ਰੈਡ ਰਿਬਨ ਕਲੱਬ , ਬਡੀ ਪ੍ਰੋਗਰਾਮ ਅਤੇ ਈਕੋ ਕਲੱਬ ਨਾਲ ਜੁੜੇ ਵਿਦਿਆਰਥੀਆਂ ਨੇ ਹਿੱਸਾ ਲਿਆ ।ਇਸ ਮੌਕੇ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋਫ਼ੈਸਰ ਸੁਖਪਾਲ ਕੌਰ, ਰੈਡ ਰਿਬਨ ਕਲੱਬ ਦੇ ਇੰਚਾਰਜ ਡਾ. ਸਿਮਰਤਪਾਲ ਸਿੰਘ, ਬਡੀ ਪ੍ਰੋਗਰਾਮ ਦੇ ਇੰਚਾਰਜ ਡਾ. ਗੁਰਦੀਪ ਸਿੰਘ, ਸਮੇਤ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ, ਸਿੱਖ ਨੈਸ਼ਨਲ ਕਾਲਜੀਏਟ ਸਕੂਲ ਦੇ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਸਮਾਗਮ ਦੌਰਾਨ ਡਾ. ਗੁਰਦੀਪ ਸਿੰਘ ਵੱਲੋਂ ਵੱਖ-ਵੱਖ ਆਸਣ ਕਰਨ ਦੇ ਨਾਲ ਸਰੀਰ ਨੂੰ ਪਹੁੰਚਦੇ ਲਾਭ ਅਤੇ ਇਸ ਨਾਲ ਰੋਗ ਮੁਕਤ ਕਿਵੇਂ ਰਿਹਾ ਜਾ ਸਕਦਾ ਹੈ ? ਬਾਰੇ ਜਾਗਰੂਕ ਕੀਤਾ। ਉਹਨਾਂ ਵੱਲੋਂ ਵੱਖ-ਵੱਖ ਆਸਣ ਕਰਨ ਦੇ ਤਰੀਕੇ ਵੀ ਦੱਸੇ ਗਏ। ਵਿਦਿਆਰਥੀਆਂ ਵੱਲੋਂ ਆਸਣ ਕੀਤੇ ਗਏ । ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਕਿਹਾ ਕਿ ਤੰਦਰੁਸਤ ਸਰੀਰ ਵਾਸਤੇ ਸਾਨੂੰ ਰੋਜ਼ਾਨਾ ਆਸਣ ਕਰਨੇ ਚਾਹੀਦੇ ਹਨ ਅਤੇ ਫਿਰ ਆਪਣਾ ਨਿੱਤ ਦਾ ਕੰਮ ਕਾਜ ਕਰਨਾ ਚਾਹੀਦਾ ਹੈ। ਯੋਗ ਨਾਲ ਚੰਗਾ ਜੀਵਨ ਜਿਊਣ ਦੀ ਵਿਧੀ ਪ੍ਰਾਪਤ ਹੁੰਦੀ ਹੈ। ਵਿਦਿਆਰਥੀ ਵਰਗ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਤੰਦਰੁਸਤ ਤਨ ਅਤੇ ਮਨ ਲਈ ਯੋਗਾ ਅਭਿਆਸ ਕਰੀਏ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਕਾਲਜ ਸਟਾਫ਼ ਵਿੱਚ ਪ੍ਰੋਗਰਾਮ ਅਫ਼ਸਰ ਪ੍ਰੋਫ਼ੈਸਰ ਸੁਖਪਾਲ ਕੌਰ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ, ਡਾ. ਸਿਮਰਤਪਾਲ ਸਿੰਘ, ਪ੍ਰੋਫ਼ੈਸਰ ਹਰਜਿੰਦਰ ਸਿੰਘ ਤੋਂ ਇਲਾਵਾ ਸਕੂਲ ਇੰਚਾਰਜ ਲੈਕਚਰਾਰ ਰਵਿੰਦਰ ਸਿੰਘ, ਲੈਕਚਰਾਰ ਮਿਤਾਲੀ, ਲੈਕਚਰਾਰ ਅਮਨਦੀਪ ਕੌਰ , ਲੈਕਚਰਾਰ ਮਿਸ ਅਨਾਮਿਕਾ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।