ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

Date:

ਕਾਦੀਆਂ ,12 ਅਪ੍ਰੈਲ(ਸਲਾਮ ਤਾਰੀ)-ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਹਾਲ ਅੰਦਰ ਕਰਵਾਇਆ ਗਿਆ। ਇਸ ਇਸ ਸਾਲਾਨਾ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਮੌਜੂਦਾ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਨ।

 

ਉਹਨਾਂ ਨਾਲ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਸ਼ਾਮਿਲ ਹੋਏ। ਹੋਰਨਾ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ, ਮੈਂਬਰ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਮੈਂਬਰ ਇੰਜੀਨੀਅਰ ਨਰਿੰਦਰਪਾਲ ਸਿੰਘ ਸੰਧੂ ,ਮੈਂਬਰ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ, ਮੈਂਬਰ ਗੁਰਿੰਦਰਪਾਲ ਸਿੰਘ ਸਾਬੀ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

 

ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮਹਿਮਾਨ ਸਾਬਕਾ ਕੈਬਨਟ ਮੰਤਰੀ ਵਿਧਾਇਕ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਸ਼ੇਸ਼ ਮਹਿਮਾਨ ਸੇਵਾ -ਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੂੰ ਫ਼ੁੱਲਾਂ ਦੇ ਗੁਲਦਸਤੇ ਦੇ ਕੇ ਕਾਲਜ ਹਾਲ ਅੰਦਰ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥੀ ਦਿਲਜੀਤ ਸਿੰਘ ਅਤੇ ਸਾਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਉਪਰੰਤ ਕਾਲਜ ਦੀ ਸਾਲਾਨਾ ਰਿਪੋਰਟ ਰਿਲੀਜ਼ ਕੀਤੀ ਗਈ। ਮੰਚ ਦਾ ਸੰਚਾਲਨ ਕਰਦਿਆਂ ਡਾ. ਸਤਿੰਦਰ ਕੌਰ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੀ ਜਾਣ- ਪਛਾਣ ਸਰੋਤਿਆਂ ਨਾਲ ਕਰਵਾਈ ਗਈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਇਸ ਵਿਦਿਅਕ ਸੈਸ਼ਨ ਵਿੱਚ ਕਾਲਜ ਨੇ ਅਕਾਦਮਿਕ, ਖੇਡਾਂ, ਯੂਨੀਵਰਸਿਟੀ ਯੁਵਕ ਮੇਲੇ, ਐੱਨ ਸੀ ਸੀ, ਐੱਨ ਐੱਸ ਐੱਸ , ਧਾਰਮਿਕ ਸਿੱਖਿਆ ਦੇ ਇਮਤਿਹਾਨਾਂ ਸਮੇਤ ਕਈ ਖ਼ੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਤੇ ਵਿਦਿਆਰਥੀਆਂ ਵੱਲੋਂ ਇਲਾਕੇ ਵਿੱਚ ਕਾਲਜ ਦਾ ਨਾਂਅ ਰੋਸ਼ਨ ਕੀਤਾ ਗਿਆ ਹੈ। ਇਨਾਮ ਵੰਡ ਸਮਾਗਮ ਦੌਰਾਨ ਕਾਲਜ ਦੇ ਕਰੀਬ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਅਕਾਦਮਿਕ, ਖੇਡਾਂ ,ਐਨ ਸੀ ਸੀ , ਐੱਨ ਐੱਸ ਐੱਸ ,ਯੂਨੀਵਰਸਿਟੀ ਯੁਵਕ ਮੇਲੇ ਅਤੇ ਧਾਰਮਿਕ ਸਿੱਖਿਆ ਵਿੱਚ ਅਗਾਂਹਵਧੂ ਪ੍ਰਾਪਤੀਆਂ ਲਈ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

ਕਾਲਜ ਦੀ ਵਿਦਿਆਰਥਣ ਸੋਨੀਆ ਵੱਲੋਂ ਗੀਤ ਪੇਸ਼ ਕੀਤਾ ਗਿਆ। ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਕਾਲਜ ਪਿਛਲੇ ਲੰਬੇ ਸਮੇਂ ਤੋਂ ਵਿਂਦਿਅਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਇਹ ਇੱਕ ਵਿਰਾਸਤੀ ਸੰਸਥਾ ਹੈ ,ਇਥੋਂ ਦੇ ਮਿਹਨਤੀ ਸਟਾਫ ਸਦਕਾ ਕਾਲਜ ਇਲਾਕੇ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਪੂਰੀਆਂ ਕਰ ਰਿਹਾ ਹੈ ਅਤੇ ਉਹਨਾਂ ਨੇ ਆਉਂਦੇ ਵਿੱਦਿਅਕ ਸੈਸ਼ਨ ਤੋਂ ਕਾਲਜ ਅੰਦਰ ਐੱਮ. ਕਾਮ. ਦੀ ਪੜ੍ਹਾਈ ਸ਼ੁਰੂ ਕਰਨ ਲਈ ਲੋੜੀਂਦੀ ਕਾਰਵਾਈ ਜਲਦੀ ਮੁਕੰਮਲ ਕਰਨ ਵਾਸਤੇ ਕਿਹਾ ।੍ਕਾਲਜ ਸਥਾਨਕ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਸਮੇਤ ਇਲਾਕੇ ਦੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਕਿਹਾ ਕਿ ਕਾਲਜ ਭਾਰਤ- ਪਾਕਿ ਵੰਡ ਤੋਂ ਬਾਅਦ ਕਾਦੀਆਂ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ ਦੀ ਲੋੜ੍ਹ ਪੂਰੀ ਕਰ ਰਿਹਾ ਹੈ। ਬੱਚਿਆਂ ਨੂੰ ਬਹੁਤਪੱਖੀ ਸ਼ਖਸ਼ੀਅਤ ਦੀ ਉਸਾਰੀ ਲਈ ਕਾਲਜ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ ਅਤੇ ਵਿਦਿਆਰਥੀ ਉਚੇਰੀ ਸਿੱਖਿਆ ਦੀਆਂ ਲੋੜਾਂ ਪੂਰੀਆਂ ਕਰਦੇ ਹੋਏ ਸਮਾਜ ਦੇ ਵੱਖ ਵੱਖ ਖ਼ੇਤਰਾਂ ਵਿੱਚ ਇਸ ਸਮੇਂ ਸੇਵਾ ਨਿਭਾ ਰਹੇ ਹਨ। ਉਹਨਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਇਸ ਸਮੇਂ ਪੰਜਾਬ ਅੰਦਰ ਨਸ਼ਿਆਂ ਦੀ ਵੱਡੀ ਸਮੱਸਿਆ ਦਰਪੇਸ਼ ਹੈ ਇਸ ਤੋਂ ਨਿਜ਼ਾਤ ਪਾਉਣ ਲਈ ਨੌਜਵਾਨ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਨਸ਼ਿਆਂ ਤੋਂ ਬਚਾ ਕਰਕੇ ਸਮਾਜ ਨੂੰ ਚੰਗੇ ਪਾਸੇ ਵੱਲ ਲਿਜਾਣ। ਇਨਾਮ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਵੱਲੋਂ ਮੁਬਾਰਕਬਾਦ ਭੇਟ ਕੀਤੀ ਗਈ ਅਤੇ ਕਿਹਾ ਕਿ ਕਾਲਜ ਇਸੇ ਤਰ੍ਹਾਂ ਵਿਦਿਅਕ ਖ਼ੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ। ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਕੇ ਉਹਨਾਂ ਨੂੰ ਉਚੇਰੀ ਸਿੱਖਿਆ ਲਈ ਪੂਰੇ ਮੌਕੇ ਪ੍ਰਦਾਨ ਕਰੇਗਾ। ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਕਾਲਜ ਵੱਲੋਂ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਵੱਲੋਂ ਵਧੀਆ ਅਧਿਆਪਕ ਵਜੋਂ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ ਜਦ ਕਿ ਨਾਨ- ਟੀਚਿੰਗ ਸਟਾਫ਼ ਵਿੱਚੋਂ ਸੇਵਾਦਾਰ ਸ. ਅਰਜਨ ਸਿੰਘ ਅਤੇ ਸ਼੍ਰੀਮਤੀ ਸੰਤੋਸ਼ ਕੁਮਾਰੀ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੇ ਅੰਤ ਤੇ ਕਾਲਜ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਵੰਨਗੀ ਗਿੱਧਾ ਪੇਸ਼ ਕੀਤਾ ਗਿਆ। ਇਸ ਇਨਾਮ ਵੰਡ ਸਮਾਗਮ ਵਿੱਚ ਹੋਰਨਾਂ ਸ਼ਖਸੀਅਤਾਂ ਵਿੱਚ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਡਾ. ਹਰੀ ਕ੍ਰਿਸ਼ਨ ਮੁਹਾਜਨ, ਗੁਰੂ ਨਾਨਕ ਕਾਲਜ ਬਟਾਲਾ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫ਼ੈਸਰ ਧਿਆਨ ਸਿੰਘ ਸੰਧੂ,ਨਗਰ ਕੌਂਸਲ ਕਾਦੀਆਂ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ, ਸਟੇਟ ਐਵਾਰਡੀ ਕੌਂਸਲਰ ਗੁਰਬਚਨ ਸਿੰਘ, ਸ਼੍ਰੀਮਤੀ ਬਾਲਾ, ਪ੍ਰਿੰਸੀਪਲ ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ ਸ੍ਰੀਮਤੀ ਲਖਵਿੰਦਰ ਕੌਰ, ਵੇਦ ਕੋਲ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੋਂ ਅਧਿਆਪਕ ਸ੍ਰੀਮਤੀ ਸ਼ੁਸ਼ਮਿਤਾ ਦੁੱਗਲ, ਕਨਿਕਾ ਦੁੱਗਲ, ਤਾਲੀਮ- ਉੱਲ – ਇਸਲਾਮ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਅਧਿਆਪਕ ਸਾਹਿਬਾਨ, ਸਿਕੰਦਰ ਸਿੰਘ ਪੀ ਏ, ਸਾਬਕਾ ਸਰਪੰਚ ਅਪਾਰਜੀਤ ਸਿੰਘ ਮਿੰਟੂ ਘੁੰਮਣ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਅਮਰਜੀਤ ਸਿੰਘ ਭਾਟੀਆ, ਚੌਧਰੀ ਅਕਰਮ ਵੜੈਚ, ਜਮਾਤ ਅਹਿਮਦੀਆ ਤੋਂ ਜੁ਼ਬੇਰ ਅਹਿਮਦ, ਸੇਵਾ ਮੁਕਤ ਲੈਕਚਰਾਰ ਸ. ਗੁਰਬਚਨ ਸਿੰਘ, ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸ਼ੀਏਸ਼ਨ ਬਲਾਕ ਕਾਦੀਆਂ ਦੇ ਪ੍ਰਧਾਨ ਸ. ਸਵਿੰਦਰ ਸਿੰਘ ਔਲਖ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਗੁਰਮੇਜ ਸਿੰਘ, ਮਾਸਟਰ ਕੁਲਦੀਪ ਸਿੰਘ ਭਾਟੀਆ ਸਮੇਤ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕ ਸਾਹਿਬਾਨ ਅਤੇ ਕਾਲਜ ਵਿਦਿਆਰਥੀ ਤੇ ਉਹਨਾਂ ਦੇ ਮਾਤਾ -ਪਿਤਾ ਵੱਡੀ ਗਿਣਤੀ ਵਿੱਚ ਇਸ ਇਨਾਮ-ਵੰਡ ਸਮਾਗਮ ਵਿੱਚ ਹਾਜ਼ਰ ਸਨ। ਸਮਾਗਮ ਦੇ ਕੋ -ਆਰਡੀਨੇਟਰ ਪ੍ਰੋਫ਼ੈਸਰ ਸੁਖਪਾਲ ਕੌਰ ਅਤੇ ਸਹਾਇਕ ਕੋ-ਆਡੀਨੇਟਰ ਪ੍ਰੋਫ਼ੈਸਰ ਕੌਸ਼ਲ ਕੁਮਾਰ ਵੀ ਸਮੂਹ ਸਟਾਫ਼ ਨਾਲ ਹਾਜ਼ਰ ਸਨ । ਮੰਚ ਦਾ ਸੰਚਾਲਨ ਡਾ. ਸਤਿੰਦਰ ਕੌਰ, ਪ੍ਰੋਫ਼ੈਸਰ ਹਰਜਿੰਦਰ ਸਿੰਘ ਅਤੇ ਪ੍ਰੋਫ਼ੈਸਰ ਅਮਨਦੀਪ ਕੌਰ ਵੱਲੋਂ ਬਾਖ਼ੂਬੀ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਇਨਾਮ ਵਨ ਸਮਾਗਮ ਦਾ ਆਨੰਦ ਮਾਣਿਆ ਗਿਆ।

Share post:

Subscribe

Popular

More like this
Related

ਜਿਲ੍ਹਾ ਪੱਧਰੀ ਸਮਾਗਮ ਵਿੱਚ ਕੁਲਦੀਪ ਕੌਰ ਡੀ ਪੀ ਈ ਬਸਰਾਏ ਨੂੰ ਸਨਮਾਨਿਤ ਕੀਤਾ

ਕਾਦੀਆ 20 ਮਈ (ਤਾਰੀ) ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ...

ਤਾਲੀਮੁਲ ਇਸਲਾਮ ਸੀਨੀਅਰ ਸੈਕੈਂਡਰੀ ਸਕੂਲ ਕਾਦੀਆਂ ਦਾ ਨਤੀਜਾ 100% ਰਿਹਾ

 ਕਾਦੀਆਂ 20 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਫੈਜ਼ਾਨ ਅਹਿਮਦ ਨੇ ਸਾਈਂਸ  ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...

ਅਲੀਮ ਅਹਿਮਦ ਨੇ ਮੈਥ ਵਿੱਚ 100 ਵਿੱਚੋਂ 100 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ

ਕਾਦੀਆਂ 19 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ...