ਕਾਦੀਆਂ 6 ਮਈ (ਤਾਰੀ)
ਅੱਜ ਸਰਕਾਰੀ ਹਾਈ ਸਕੂਲ ਬਸਰਾਏ ਵਿਖੇ ਹਿਊਮੈਨਿਟੀ ਫਸਟ ਪੰਜਾਬ ਜਮਾਤ ਅਹਿਮਦੀਆ ਕਾਦੀਆ ਕਲੱਬ ਵੱਲੋਂ ਲੋੜਵੰਦ ਬੱਚਿਆਂ ਲਈ ਬੈਗ ਅਤੇ ਕਾਪੀਆਂ ਵੰਡੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈਡਮਾਸਟਰ ਅਤੇ ਬੀ ਐਨ ਓ ਸ਼੍ਰੀ ਵਿਜੇ ਕੁਮਾਰ ਜੀ ਵੱਲੋਂ ਦੱਸਿਆ ਗਿਆ ਕਿ ਜਮਾਤ ਅਹਿਮਦੀਆ ਯੂਥ ਵਿੰਗ ਵੱਲੋਂ ਚਲਾਏ ਜਾ ਰਹੇ ਕਲੱਬ ਹਿਊਮਨਿਟੀ ਫਸਟ ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲ ਬਸਰਾਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਰਾਏ ਦੇ ਬੱਚਿਆਂ ਲਈ ਬੈਗ ਅਤੇ ਕਾਪੀਆਂ ਦਿੱਤੀਆਂ ਗਈਆਂ ਉਹਨਾਂ ਦੱਸਿਆ ਕਿ ਜਮਾਤ ਵੱਲੋਂ ਪਹਿਲਾਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਸਟੇਸ਼ਨਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਸਕੂਲ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਲਈ ਹਰ ਸਾਲ ਕਲੱਬ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ ਜਮਾਤ ਅਹਿਮਦੀਆ ਕਾਦੀਆਂ ਜਿਸ ਵੱਲੋਂ ਇਹ ਨਾਰਾ ਦਿੱਤਾ ਗਿਆ ਹੈ ਮੁਹੱਬਤ ਸਭ ਲਈ ਨਫਰਤ ਕਿਸੇ ਨਾਲ ਨਹੀਂ ਵੱਲੋਂ ਹਰ ਸਮੇਂ ਸਮਾਜਿਕ ਧਾਰਮਿਕ ਸਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਯੋਗਦਾਨ ਦਿੱਤਾ ਜਾਂਦਾ ਹੈ ਜਮਾਤ ਅਹਿਮਦੀਆ ਦਾ ਯੂਥ ਵਿੰਗ ਜਿਸ ਦੇ ਭਾਰਤ ਦੇ ਪ੍ਰਧਾਨ ਸਮੀਮ ਅਹਮਦ ਗੋਰੀ ਪੰਜਾਬ ਦੇ ਪ੍ਰਧਾਨ ਨਵੀਦ ਅਹਿਮਦ ਫਜ਼ਲ ਆਪਣੀ ਟੀਮ ਨਾਲ ਵਿਸ਼ੇਸ਼ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਨਾਲ ਸਬਾਹਤ ਰਜ਼ਾ ਮੁਹੰਮਦ ਅਬਦੁਲ ਸਲਾਮ ਤਾਰੀ ਵੀ ਹਾਜ਼ਰ ਸਨ ਇਹਨਾਂ ਵੱਲੋਂ ਜਮਾਤ ਅਹਿਮਦੀਆ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਵੱਧ ਤੋਂ ਵੱਧ ਕਲੱਬ ਨਾਲ ਜੋੜ ਕੇ ਮਾਨਵਤਾ ਦੀ ਸੇਵਾ ਲਈ ਅੱਗੇ ਆਵੋ ਤਾਂ ਜੋ ਪੰਜਾਬ ਨੂੰ ਦੇਸ਼ ਨੂੰ ਸੁੰਦਰ ਅਤੇ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕੀਏ ਉਹਨਾਂ ਨੇ ਵਿਦਿਆਰਥੀਆਂ ਨੂੰ ਪੜਾਈ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਪੜ੍ਹਾਈ ਲਈ ਕਿਸੇ ਵੀ ਲੋੜਵੰਦ ਵਿਦਿਆਰਥੀ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਕਲੱਬ ਅਤੇ ਜਮਾਤ ਅਹਿਮਦੀਆ ਵੱਧ ਚੜ ਕੇ ਆਪਣਾ ਯੋਗਦਾਨ ਦੇਵੇਗਾ ਇਸ ਮੌਕੇ ਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ ਸਕੂਲ ਦੇ ਹੈਡਮਾਸਟਰ ਸ੍ਰੀ ਵਿਜੇ ਕੁਮਾਰ ਜੀ ਵੱਲੋਂ ਜਮਾਤ ਅਹਿਮਦੀਆ ਕਾਦੀਆਂ ਅਤੇ ਯੂਥ ਕਲੱਬ ਹਿਊਮੈਨਿਟੀ ਫਸਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਅਸੀਂ ਤਹਿ ਦਿਲੋਂ ਰਿਣੀ ਹਾਂ ਜਿਨਾਂ ਨੇ ਸਾਡੇ ਲੋੜਵੰਦ ਬੱਚਿਆਂ ਦੀ ਪਹਿਲਾਂ ਵੀ ਬਹੁਤ ਮਦਦ ਕੀਤੀ ਹੈ ਤੇ ਹੁਣ ਵੀ ਇਹਨਾਂ ਬੱਚਿਆਂ ਦੀ ਮਦਦ ਕਰ ਰਹੇ ਹਨ ਉਹਨਾਂ ਇਹ ਵੀ ਆਸ ਪ੍ਰਗਟਾਈ ਭਵਿੱਖ ਵਿੱਚ ਵੀ ਕਲੱਬ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦਾ ਰਵੇਗਾ