ਕਾਦੀਆਂ 22 ਅਪ੍ਰੈਲ (ਸਲਾਮ ਤਾਰੀ) ਅੱਜ ਸਤਨਾਮ ਸਿੰਘ ਨੇ ਕਾਦੀਆਂ ਸਬ ਤਹਿਸੀਲ ਦਾ ਚਾਰਜ ਬਤੋਰ ਨਾਇਬ ਤਹਿਸੀਲਦਾਰ ਸੰਭਾਲਿਆ। ਇਸ ਮੌਕੇ ਸਮੂਹ ਤਹਿਸੀਲ ਸਟਾਫ ਨੇ ਨਾਇਬ ਤਹਿਸੀਲਦਾਰ ਦਾ ਸਵਾਗਤ ਕੀਤਾ। ਸਤਨਾਮ ਸਿੰਘ ਨੇ ਕਿਹਾ ਕੇ ਕਿਸੇ ਵਿਅਕਤੀ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸੇ ਵਿਅਕਤੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਯੁਗੇਸ਼ ਮਹਾਜਨ, ਅਮਨ, ਵਿੱਕੀ ਮੇਜਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ
ਸਤਨਾਮ ਸਿੰਘ ਨੇ ਸਬ ਤਹਿਸੀਲ ਕਾਦੀਆਂ ਦਾ ਚਾਰਜ ਸੰਭਾਲਿਆ
Date: