ਬਟਾਲਾ 21 ਅਪ੍ਰੈਲ ( ਸਲਾਮ ਤਾਰੀ) ‘ਪੰਜਾਬ ਸਿਖਿਆ ਕ੍ਰਾਂਤੀ’ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਵਲੋਂ ਸਰਕਾਰੀ ਹਾਈ ਕੂਲ ਲੱਧਾ ਮੁੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ਤੇ ਲੜਕੇ) ਘੁਮਾਣ ਅਤੇ ਸਰਕਾਰੀ ਮਿਡਲ ਸਕੂਲ ਪਜੋਚੱਕ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ, ਜੋ ਪਿਛਲੀਆਂ ਸਰਕਾਰਾਂ ਕਰਨ ਵਿੱਚ ਅਸਫਲ ਰਹੀਆਂ ਹਨ।
ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਕਿਹਾ ਕਿ ਸਕੂਲਾਂ ਵਿਖੇ ਨਵੀਆਂ-ਨਵੀਆਂ ਇਮਾਰਤਾਂ, ਲਾਇਬ੍ਰੇਰੀ, ਕੰਪਿਊਟਰ ਲੈਬਾਰਟੀਆਂ, ਪਾਰਕ, ਖੇਡ ਦੇ ਮੈਦਾਨ, ਮਿਡ ਡੇਅ ਮਿਲ ਤਹਿਤ ਵਧੀਆ ਖਾਣਾ, ਵਰਦੀਆਂ, ਕਿਤਾਬਾਂ, ਏ.ਸੀ. ਕਲਾਸ ਰੂਮ, ਲੜਕੇ-ਲੜਕੀਆਂ ਲਈ ਵੱਖਰਾ-ਵੱਖਰਾਂ ਪਖਾਨਾ ਅਤੇ ਹੋਰ ਵਿਕਾਸ ਕਾਰਜਾਂ ਜੋ ਕਿ ਸਕੂਲਾਂ ਦੇ ਬਹੁਪੱਖੀ ਵਿਕਾਸ ਵਿਚ ਭੁਮਿਕਾ ਨਿਭਾਉਂਦੇ ਹਨ, ਦੀ ਪੂਰਤੀ ਕੀਤੀ ਜਾ ਰਹੀ ਹੈ।
ਇਸ ਮੌਕੇ ਬੀ.ਪੀ.ਈ.ਓ ਜਸਵਿੰਦਰ ਸਿੰਘ, ਬੀ ਪੀ ਈ ਓ ਤਰਸੇਮ ਸਿੰਘ ਰਿਆੜ, ਬੀ ਐਨ ਓ ਰਾਮ ਲਾਲ,ਪ੍ਰਿੰਸੀਪਲ ਪ੍ਰਮਜੀਤ ਕੌਰ, ਪਿ੍ਰੰਸੀਪਲ ਨਿਰਮਲ ਸਿੰਘ, ਅਧਿਾਪਕ ਰਾਜਬੀਰ ਕੌਰ,ਪੀ ਏ ਰਾਜੂ ਭਿੰਡਰ, ਪੀ ਏ ਸੁਖਦੇਵ ਸਿੰਘ ਰੋਮੀ, ਸਰਪੰਚ ਸੁਖਰਾਜ ਸਿੰਘ ਕਾਹਲੋ ਪੇਰੋਸ਼ਾਹ, ਸਿੱਖਿਆ ਸੁਧਾਰ ਕਮੇਟੀ ਦੇ ਕੋਆਰਡੀਨੇਟਰ ਜੋਨੀ ਘੁਮਾਣ, ਸਰਪੰਚ ਜੀਵਨ ਸਿੰਘ, ਸਰਪੰਚ ਮਨਜੀਤ ਸਿੰਘ ਵਾੜੇ, ਪ੍ਰਧਾਨ ਬਲਜੀਤ ਸਿੰਘ ਘੁਮਾਣ, ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ, ਇਕਬਾਲ ਸਿੰਘ ਪੰਚ,ਗੁਰਜੀਤ ਸਿੰਘ ਜੰਬਾ ਪੰਚ,ਹਨੀ ਦਿਓਲ, ਮੰਗਲ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਮੱਖਣ ਸਿੰਘ ਸਾਹ, ਸੈਕਟਰੀ ਸੁਮਨਬੀਰ ਸਿੰਘ, ਸਾਬਕਾ ਸਰਪੰਚ ਕੁਲਵੰਤਬੀਰ ਸਿੰਘ ਘੁਮਾਣ, ਰਾਮ ਸਿੰਘ ਸਰਪੰਚ ਭੱਟੀਵਾਲ ਅਤੇ ਦਿਲਬਾਗ ਸਿੰਘ ਵਾੜੇ ਆਦਿ ਹਾਜ਼ਰ ਸਨ।