ਰਾਹਤ ਫਾਉਂਡੇਸ਼ਨ ਵੱਲੋਂ ਬਿਰਧ ਆਸ਼ਰਮ ਬਟਾਲਾ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ

Date:

ਕਾਦੀਆ 21 ਅਕਤੂਬਰ (ਤਾਰੀ)

ਅੱਜ ਰਾਹਤ ਫਾਉਂਡੇਸ਼ਨ ਵੱਲੋਂ ਬਿਰਧ ਆਸ਼ਰਮ ਬਟਾਲਾ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਇਸ ਵਿੱਚ ਰਾਹਤ ਫਾਉਂਡੇਸ਼ਨ ਦੇ ਸਰਪਰਸਤ ਸਰਦਾਰ ਜਗਦੇਵ ਸਿੰਘ ਬਾਜਵਾ ਜੀ ਦੇ ਨਿਰਦੇਸ਼ਾਂ ਅਤੇ ਪ੍ਰਧਾਨ ਰਾਮ ਲਾਲ ਜੀ ਦੀ ਯੋਗ ਅਗਵਾਈ ਵਿੱਚ ਅੱਜ ਬਿਰਧ ਰਾਸ਼ਨ ਬਟਾਲਾ ਵਿਖੇ ਜਾ ਕੇ ਰਾਹਤ ਫਾਊਂਡੇਸ਼ਨ ਨੇ ਦਿਵਾਲੀ  ਸੈਲੀਬਰੇਟ ਕੀਤੀ  ਬਿਰਧ ਆਸ਼ਰਮ ਦੇ ਤੇ ਸੰਚਾਲਕ ਸ਼੍ਰੀ ਕੁਲਦੀਪ ਸ਼ਰਮਾ ਜੀ ਨੇ ਰਾਹਤ  ਫਾਊਂਡੇਸ਼ਨ ਦੀ ਕਾਫੀ ਸਲਾਗਾ ਕੀਤੀ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਸ ਤਰ੍ਹਾਂ ਦੇ  ਕੰਮ ਕਰ ਰਹੀਆਂ ਸੰਸਥਾਵਾਂ ਦੀ ਬਹੁਤ ਜਿਆਦਾ ਸ਼ਲਾਗਾ ਕੀਤੀ।

ਉਹਨਾਂ ਵੱਲੋ ਰਾਹਤ ਫਾਉਂਡੇਸ਼ਨ ਦੇ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਪ ਪ੍ਰਸ਼ੰਸ਼ਾ ਕੀਤੀ  ਗਈ ਅਤੇ ਸਮੁੱਚੀ ਟੀਮ ਦਾ ਤੇ ਜਿਨਾਂ ਨੇ ਅੱਜ ਬਿਰਧ ਆਸ਼ਰਮ ਪਹੁੰਚ ਕੇ ਬਜ਼ੁਰਗ ਮਾਤਾਵਾਂ ਭੈਣਾਂ ਅਤੇ ਬਜ਼ੁਰਗ ਨੂੰ ਜਲੇਬੀਆਂ ਫਰੂਟ ਰਸ ਬਿਸਕੁਟ ਬਰੈਡ ਤੇ ਨਾਲ ਤੋਲੀਏ ਭੇਟ ਕੀਤੇ ਗਏ  ਇਸ ਸਮੇਂ ਵਿਸ਼ੇਸ਼ ਤੌਰ ਤੇ ਵਰਿੰਦਰ ਸਿੰਘ ਜੀ ਸ਼੍ਰੀ ਦੀਪਕ ਜੀ ਅੰਮ੍ਰਿਤ ਰਾਮਪਾਲ ਜੀ ਸਰਦਾਰ ਅਮਨਵੀਰ ਸਿੰਘ ਜੀ ਸ਼੍ਰੀ ਤਰਸੇਮ ਪਾਲ ਸ਼ਰਮਾ ਜੀ ਦਲਜੀਤ ਸਿੰਘ  ਜਈ ਸਾਹਿਬ ਗੌਰਵ ਸ਼ੈਲੀ ਹਾਜ਼ਰ ਸਨ। ਸੰਸਥਾ ਦੇ ਮੈਂਬਰ ਸਾਹਿਬਾਨ ਚੋਂ ਕੈਸ਼ੀਅਰ ਸ੍ਰੀ ਵਿਪਨ ਕੁਮਾਰ,  ਮੈਂਬਰ ਸਰਦਾਰ ਦਿਲਬਾਗ ਸਿੰਘ ਜੀ ਤੇ ਅਤੇ ਹੋਰ ਵੀ ਮੈਂਬਰ ਇਸ ਖੁਸ਼ੀ ਦੇ ਘੜੀ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੇ ਆਪਣੀ ਸੇਵਾ ਕੀਤੀ l ਆਸ਼ਰਮ ਵਿੱਚ ਮੌਜੂਦ ਬਜ਼ੁਰਗਾਂ ਨੇ ਆਪਣੇ ਕਰ ਕਮਲਾ  ਨਾਲ ਸਾਰੇ ਹੀ ਰਾਹ ਫਾਉਂਡੇਸ਼ਨ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ

ਦਿਵਾਲੀ ਮਨਾਉਂਦੇ ਹੋਏ ਰਾਹਤ ਫਾਊਂਡਰੇਸ਼ਨ ਦੇ ਮੈਂਬਰ

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...