ਕਾਦੀਆਂ 28 ਮਈ (ਸਲਾਮ ਤਾਰੀ) ਅੱਜ ਸਰਕਾਰੀ ਹਾਈ ਸਕੂਲ ਬਸਰਾਏ ਵਿਖੇ ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਿਸ ਵਿੱਚ ਕਲੱਬ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਉਹਨਾਂ ਦੀ ਮੰਗ ਅਨੁਸਾਰ ਦਿੱਤਾ ਗਿਆ। ਖੇਡਾਂ ਦਾ ਇਹ ਸਮਾਨ ਬਲਾਕ ਨੋਡਲ ਅਫਸਰ ਕਾਦੀਆਂ-1 ਸ਼੍ਰੀ ਵਿਜੇ ਕੁਮਾਰ ਅਤੇ ਕੁਲਦੀਪ ਕੌਰ ਡੀ.ਪੀ.ਈ.ਮੈਡਮ ਦੇ ਹੱਥੋਂ ਦਿਵਾਇਆ ਗਿਆ।
ਇਸ ਮੌਕੇ ਤੇ ਸ੍ਰੀ ਵਿਜੇ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਬਸਰਾਏ ਪਿਛਲੇ ਕਈ ਸਾਲਾਂ ਤੋਂ ਬਹੁਤ ਵਧੀਆ ਕੰਮ ਕਰਕੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਵਧੀਆ ਉਪਰਾਲਾ ਕਰ ਰਹੀ ਹੈ ਅਤੇ ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਦੇਣ ਵਾਸਤੇ ਵੀ ਉਪਰਾਲੇ ਕਰ ਰਹੀ ਹੈ।
ਕਲੱਬ ਵੱਲੋਂ ਜਿਹੜੇ ਇਹ ਕੰਮ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸਲਾਘਾਯੋਗ ਹਨ। ਇਸ ਮੌਕੇ ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ ਨੇ ਦੱਸਿਆ ਕਿ ਇਹ ਉਪਰਾਲਾ ਸਰਕਾਰ ਦੇ ਨਾਲ ਯੁੱਧ ਨਸ਼ਿਆੰ ਦੋ ਵਿਰੁੱਧ ਮੁਹਿੰਮ ਤਹਿਤ ਕਾਰਵਾਇਆੰ ਗਿਆ ਤਾਂ ਜੋ ਬੱਚੇ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨ ਇਸ ਸਮੇਂ ਪ੍ਰਧਾਨ ਸਦੀਪ ਸਿੰਘ ਬਾਜਵਾ ਅਤੇ ਸਕੱਤਰ ਹਰਸਿਮਰਨ ਸਿੰਘ ਵੱਲੋਂ ਕਲੱਬ ਦੀਆਂ ਸੇਵਾਵਾਂ ਇਸੇ ਤਰਾ ਜਾਰੀ ਰੱਖਣ ਦਾ ਭਰੋਸਾ ਦਿੱਤਾ ।ਇਸ ਸਮੇਂ ਸਕੂਲੀ ਵਿਦਿਆਰਥੀਆਂ ਅਤੇ ਹੋਰ ਖੇਡਾਂ ਨਾਲ ਸਬੰਧ ਰੱਖਣ ਵਾਲੇ ਨੌਜਵਾਨਾਂ ਨੂੰ ਕ੍ਰਿਕਟ, ਬੈਡਮਿੰਟਨ ,ਵਾਲੀਬਾਲ ਅਤੇ ਫੁਟਬਾਲ ਆਦਿ ਖੇਡਾਂ ਨਾਲ ਸੰਬੰਧਿਤ ਸਮਾਨ ਵੰਡਿਆ ਗਿਆ।
ਖਿਡਾਰੀਆਂ ਨੂੰ ਟੀ ਸ਼ਰਟਾਂ ਵੀ ਦਿੱਤੀਆਂ ਗਈਆਂ। ਇਸ ਸਮੇਂ ਸਕੂਲ ਅਧਿਆਪਕ ਸਿਕੰਦਰ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ ਜੂਨੀਅਰ ਸਹਾਇਕ ,ਸਰਨਜੀਤ ਕੌਰ, ਮਨਦੀਪ ਕੌਰ ,ਮਲਕਾ ਗੁਰਾਇਆ, ਨੇਹਾ ਠਾਕੁਰ ,ਨਵਪ੍ਰੀਤ ਕੌਰ ਅਤੇ ਰੁਪਿੰਦਰਜੀਤ ਕੌਰ , ਸਤਨਾਮ ਸਿੰਘ ਫੌਜੀ, ਮੋਨੂ ਟੈਂਟ ਹਾਊਸ ,ਗੁਰਮੀਤ ਸਿੰਘ, ਵਿੱਕੀ,ਹੈਪੀ,ਗੁਲਸ਼ਨ ਸਮੇਤ ਸਕੂਲ ਦੇ ਸਾਰੇ ਵਿਦਿਆਰਥੀ ਹਾਜਰ ਸਨ।