ਕਾਦੀਆਂ, 10 ਜੂਨ (ਤਾਰੀ)-ਮੇਹਰ ਵਨ ਐਂਡ ਲਰਨਿੰਗ ਸਕੂਲ ਕਾਦੀਆਂ ਵੱਲੋਂ ਪ੍ਰਿੰਸੀਪਲ ਸਿਮਰਨਜੀਤ ਕੌਰ ਦੀ ਨਿਗਰਾਨੀ ਹੇਠ ਛੋਟੇ ਬੱਚਿਆਂ ਦਾ ਤਿੰਨ ਦਿਨਾਂ ਸਮਰ ਕੈਂਪ ਲਗਾਇਆ ਗਿਆ। ਇਸ ਸਮਰ ਕੈਂਪ ਵਿੱਚ ਦੋ ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਸਮਰ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਗਈਆਂ ਅਤੇ ਫਲੇਮਲੈਸ (ਅੱਗ ਤੋਂ ਬਗ਼ੈਰ) ਕੁਕਿੰਗ ਬੱਚਿਆਂ ਨੂੰ ਕਰਵਾਈ ਗਈ। ਛੋਟੇ ਬੱਚਿਆਂ ਦੀ ਡਾਂਸ ਅਤੇ ਪੂਲ ਪਾਰਟੀ ਵੀ ਆਯੋਜਿਤ ਕੀਤੀ ਗਈ। ਬੱਚਿਆਂ ਨੇ ਸਮਰ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਖੇਡਾਂ ਵਿੱਚ ਭਾਰੀ ਦਿਲਚਸਪੀ ਦਿਖਾਈ। ਸਮਰ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੂੰ ਸਰਟੀਫਿਕੇਟ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ। ਸਕੂਲ ਪ੍ਰਿੰਸੀਪਲ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਛੋਟੇ ਬੱਚਿਆਂ ਦਾ ਸਮਰ ਕੈਂਪ ਸਕੂਲ ਵਿੱਚ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਇਸ ਨਾਲ ਬੱਚਿਆਂ ਦਾ ਗਰਮੀ ਦੇ ਦਿਨਾਂ ਵਿੱਚ ਵਧੀਆ ਸਮਾਂ ਬੀਤਦਾ ਹੈ।
ਫ਼ੋਟੋ ਕੈਪਸ਼ਨ:ਮਮੇਹਰ ਫ਼ਨ ਐਂਡ ਲਰਨਿੰਗ ਸਕੂਲ ਕਾਦੀਆਂ ਵੱਲੋਂ ਛੋਟੇ ਬੱਚਿਆਂ ਦਾ ਸਮਰ ਕੈਂਪ ਆਯੋਜਿਤ ਕੀਤਾ ਗਿਆ ਕੈਂਪ ਦੌਰਾਨ ਬੱਚੇ ਖੇਡਾਂ ਦਾ ਆਨੰਦ ਮਾਣਦੇ ਹੋਏ ਅਤੇ ਸਰਟੀਫ਼ਿਕੇਟ ਪ੍ਰਾਪਤ ਕਰਦੇ ਹੇਏ।
ਹੈ।
