ਕਾਦੀਆ 27 ਜੂਨ (ਤਾਰੀ)
ਸਿਵਲ ਸਰਜਨ ਗੁਰਦਸਪੂਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ, ਸੀ ਐਚ ਕ ਕਾਦੀਆਂ ਅਤੇ ਸੀ ਐਚ ਸੀ ਘੁਮਾਣ ਵਿਖੇ ਬੱਚਿਆਂ ਵਿੱਚ ਟੀਬੀ ਦੀ ਪਛਾਣ ਅਤੇ ਰੋਕਥਾਮ ਸਬੰਧੀ ਮੀਟਿੰਗ ਕੀਤੀ ਗਈ ।
ਇਸ ਮੌਕੇ ਤੇ ਡਾਕਟਰ ਸੋਨਾਲੀ ਵੋਹਰਾ ਜਿਲ੍ਹਾ ਪ੍ਰੋਜੇਕਟ ਕੋਆਰਡੀਨੇਟਰ ਅਤੇ ਮੈਡਮ ਹਰਦੀਪ ਕੌਰ ਸਟੇਟ ਨਰਸ ਮੈਂਟੋਰ ਨੇ ਦੱਸਿਆ ਕਿ ਬੱਚਿਆਂ ਵਿੱਚ ਟੀਬੀ ਦੀ ਪਛਾਣ ਲਈ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਟੀਬੀ ਦੇ ਖਾਤਮੇ ਲਈ ਜਨਤਾ ਦੀ ਭਾਗੀਦਾਰੀ ਬਹੁਤ ਜਰੂਰੀ ਹੈ। ਟੀਬੀ ਹੋਣ ਦਾ ਖਤਰਾ ਉਨ੍ਹਾਂ ਨੂੰ ਜ਼ਿਆਦਾ ਹੁੰਦਾ ਹੈ ਜਿਵੇ ਕਿ ਟੀਬੀ ਮਰੀਜ਼ ਦੇ ਪਰਿਵਾਰ ਦਾ ਮੈਂਬਰ , ਰੋਗ ਪ੍ਰਤੀਰੋਧ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ , ਕੁਪੋਸ਼ਨ ਦੇ ਸ਼ਿਕਾਰ ਲੋਕ । ਇਸ ਵੇਲੇ ਟੀਬੀ ਮੁਕਤ ਮੁਹਿੰਮ ਚਲ ਰਹੀ ਹੈ। ਜਿਸ ਵਿਚ ਲੋਕਾਂ ਦੀ ਸ਼ਨਾਖਤ ਕਰਕੇ ਸ਼ੱਕੀ ਮਰੀਜਾਂ ਦੇ ਸੈੱਪਲ ਟਰੂਨੈਟ ਮਸ਼ੀਨਾਂ ਵਾਲੇ 5 ਅਤੇ ਜਿਲੇ ਵਿੱਚ ਮੌਜੂਦ ਸੀਬੀਨੈਟ ਮਸ਼ੀਨ ਵਾਲੇ ਸੈੱਟਰ ਤੇ ਚੈਕਿੰਗ ਲਈ ਭੇਜੇ ਜਾਣ, ਟੀਬੀ ਮਰੀਜਾਂ ਦੀ ਸ਼ਨਾਖਤ ਹੋਣ ਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਟੀਬੀ ਮਰੀਜਾਂ ਦੇ ਪੋਸ਼ਨ ਲਈ ਖੁਰਾਕ ਵੀ ਮੁਹੱਈਆ ਕਰਵਾਈ ਜਾ ਰਹੀ ਹੈ ।
ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ 2 ਹਫ਼ਤੇ ਤੋਂ ਪੁਰਾਣੀ ਖੰਘ, ਹਲਕਾ ਬੁਖਾਰ ਰਹਿਣਾ, ਥਕਵਟ ਰਹਿਣਾ, ਭੁੱਖ ਘੱਟ ਲਗਣਾ, ਵਜਨ ਘੱਟ ਜਾਣਾ ਆਦਿ ਟੀਬੀ ਦੇ ਲੱਛਣ ਹਨ। ਅਜਿਹਾ ਹੋਣ ਤੇ ਤੁਰੰਤ ਬਲਗਮ ਜਾ ਖੁੱਕ ਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਡਾ. ਸੋਨਾਲੀ ਵੋਹਰਾ , ਮੈਡਮ ਹਰਦੀਪ ਕੌਰ, ਡਾਕਟਰ ਮੋਹਪ੍ਰੀਤ ਸਿੰਘ, ਬੀ ਈ ਈ ਸੁਰਿੰਦਰ ਕੌਰ ਮਨਜੋਤ ਡੋਗਰਾ ਫਾਰਮਸੀ ਅਫਸਰ, ਸਮੂਹ ਸੀ ਐਚ ਓ,ਸਮੂਹ ਮਪਹਵ (ਮ ),ਮਪਹਵ (ਫ )ਅਤੇ ਆਸ਼ਾ ਮੌਜੂਦ ਸਨ।