ਕਾਦੀਆਂ/20 ਜੁਲਾਈ (ਸਲਾਮ ਤਾਰੀ)
ਪਿਛਲੇ ਸਾਲ ਬੈਂਕ ਆਫ਼ ਬੜੌਦਾ ਕਾਦੀਆਂ ਵਿੱਚ ਇਸ ਦੇ ਖਾਤਾਧਾਰਕਾਂ ਨਾਲ ਵੱਡਾ ਧੋਖਾ ਬੈਂਕ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਹੋਇਆ ਸੀ। ਜਿਸ ਵਿੱਚ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਤ ਨਗਰ ਜੋ ਕਿ ਬੈਂਕ ਆਫ਼ ਬੜੋਦਾ ਵਿੱਚ ਕੈਸੀLਅਰ ਸੀ ਉਸ ਨੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਈ ਰਕਮ ਕਢਵਾ ਲਈ ਅਤੇ ਖਾਤਾਧਾਰਕ ਜੋ ਆਪਣਾ ਪੈਸਾ ਬੈਂਕ ਵਿੱਚ ਜਮਾ ਕਰਵਾਉਣ ਲਈ ਆਉਂਦੇ ਸਨ ਉਣਾਂ ਨੂੰ ਪੈਸੇ ਜਮਾ ਹੋਣ ਦੀ ਰਸੀਦ ਕੱਟ ਕੇ ਦੇ ਦਿੰਦਾ ਸੀ ਪਰ ਇਹ ਪੈਸਾ ਖਾਤਿਆਂ ਵਿੱਚ ਨਹੀਂ ਚੜਾਂਦਾ ਸੀ। ਇਹ ਸਿਲਸਿਲਾ ਕਾਫ਼ੀ ਸਮਾਂ ਚਲਦਾ ਰਿਹਾ। ਕਈ ਮਹੀਨਿਆਂ ਬਾਅਦ ਖਾਤਾਧਾਰਕਾਂ ਨੂੰ ਪਤਾ ਚੱਲਿਆ ਕਿ ਉਣਾਂ ਦੇ ਖਾਤੇ ਵਿੱਚ ਪੈਸੇ ਹੀ ਜਮਾ ਨਹੀਂ ਹੋਏ ਹਨ। ਦੂਜੇ ਪਾਸੇ ਬੈਂਕ ਅਧਿਕਾਰੀਆਂ ਵੱਲੋਂ ਖਾਤਾਧਾਰਕਾ ਨਾਲ ਟਾਲ ਮਟੋਲ ਦਾ ਰਵੱਈਆ ਲਗਾਤਾਰ ਜਾਰੀ ਹੈ। ਅਤੇ ਕਿਸੇ ਵੀ ਖਾਤਾਧਾਰਕ ਦਾ ਪੈਸਾ ਵਾਪਸ ਨਹੀਂ ਕੀਤਾ ਗਿਆ ਹੈ। ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਐਸ ਐਸ ਪੀ ਬਟਾਲਾ ਨੂੰ ਇਸ ਮਾਮਲੇ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ। 6 ਤੋਂ ਵੀ ਵੱਧ ਸਮਾਂ ਗੁਜ਼ਰ ਚੁੱਕਾ ਹੈ ਪਰ ਐਸ ਐਸ ਪੀ ਦਫ਼ਤਰ ਵੱਲੋਂ ਜਾਂਚ ਮੁਕੰਮਲ ਨਹੀਂ ਕੀਤੀ ਗਈ ਹੈ। ਕਾਦੀਆਂ ਪੁਲਿਸ ਨੇ ਬੀਤੀ ਰਾਤ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਅਤੇ ਉਣਾਂ ਦੇ ਸਾਥੀ ਖਾਤਾਧਾਰਕਾਂ ਦੀ ਸਹਿਮਤੀ ਨਾਲ ਕਾਦੀਆਂ ਥਾਣਾ ਚ ਦਰਖ਼ਾਸਤ ਦਿੱਤੀ ਸੀ। ਜਿਸ ਤੇ ਕਾਦੀਆਂ ਪੁਲੀਸ ਨੇ ਕਾਰਵਾਈ ਕਰਦੇ ਹੋਏ ਬੈਂਕ ਆਫ਼ ਬੜੌਦਾ ਦੇ ਕਰਮਚਾਰੀ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਿਰੁੱਧ ਐਫ਼ ਆਈ ਆਰ ਨੰਬਰ 106/19-07-2025 ਨੂੰ ਧਾਰਾ 409 ਆਈ ਪੀ ਸੀ ਤਹਿਤ ਕੇਸ ਦਰਜ ਕਰ ਦਿੱਤਾ ਹੈ। ਕਥਿਤ ਦੋਸ਼ੀ ਕਈ ਮਹੀਨਿਆਂ ਤੋਂ ਫ਼ਰਾਰ ਹੈ। ਦੂਜੇ ਪਾਸੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਐਫ਼ ਆਈ ਆਰ ਬੈਂਕ ਦੇ ਅਧਿਕਾਰੀਆਂ ਤੇ ਵੀ ਹੋਣੀ ਚਾਹੀਦੀ ਸੀ। ਬੈਂਕ ਨੂੰ ਇਸਦਾ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਐਫ਼ ਆਈ ਆਰ ਮਹਿਜ਼ ਖਾਤਾਧਾਰਕਾਂ ਦੀ ਅੱਖਾਂ ਚ ਧੂਲ ਝੋਕਣ ਲਈ ਕੀਤੀ ਗਈ ਹੈ। ਬੈਂਕ ਖਾਤਾਧਾਰਕਾਂ ਦੇ ਪੈਸੇ ਵਾਪਸ ਨਹੀਂ ਕਰ ਰਿਹਾ ਹੈ। ਜਦੋਂ ਇਸ ਸਬੰਧ ਵਿੱਚ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਣਾਂ ਕਿਹਾ ਕਿ ਸਾਨੂੰ ਖਾਤਾਧਾਰਕਾਂ ਵੱਲੋਂ ਕੇਵਲ ਤਲਜਿੰਦਰ ਸਿੰਘ ਵਿਰੁੱਧ ਹੀ ਸ਼ਿਕਾਇਤ ਮਿਲੀ ਸੀ। ਜਿਸ ਦੇ ਆਧਾਰ ਤੇ ਐਫ਼ ਆਈ ਆਰ ਦਰਜ ਕੀਤੀ ਗਈ ਹੈ। ਉਣਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਅਤੇ ਅੱਗੇ ਜੋ ਵੀ ਤੱਥ ਸਾਹਮਣੇ ਆਉਂਦੇ ਹਨ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੈਂਕ ਦੇ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।