ਗੁਰਦਾਸਪੁਰ 19 ਸਤੰਬਰ (ਤਾਰੀ )
ਡਾਇਰੈਕਟਰ ਐਸ.ਟੀ.ਆਰ.ਟੀ.ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿੰਸੀਪਲ ਹਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਸਿਹਤ ਜਾਗਰੂਕਤਾ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਡਾਇਟ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਹੈੱਲਥ ਪ੍ਰੋਗਰਾਮ ਦੇ ਥੀਮ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਡਾ. ਸੁਮਿਤ ਸੈਣੀ, ਡਾ. ਮੀਰਾ ਕੌਸ਼ਲ, ਡਾ. ਸੁਚੇਤਨ ਅਬਰੋਲ, ਡਾ. ਅਨੁਪ੍ਰਿਆ ਵੱਲੋਂ ਸਕੂਲ ਹੈੱਲਥ ਐਂਡ ਵੈਲਨੈਸ, ਏਡਸ ਪ੍ਰਤੀ ਜਾਗਰੂਕਤਾ, ਮਾਹਵਾਰੀ ਸਬੰਧੀ ਜਾਗਰੂਕਤਾ, ਕਿਸ਼ੋਰ ਸਿੱਖਿਆ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀਮਤੀ ਵੰਦਨਾ ਗੁਪਤਾ ਨੇ ਨਿਭਾਈ। ਇਸ ਮੌਕੇ ਲੈਕਚਰਾਰ ਤਰਨਜੋਤ ਕੌਰ , ਲੈਕਚਰਾਰ ਸ਼ਸ਼ੀ ਭੂਸ਼ਨ, ਸਰੋਜ ਸ਼ਰਮਾ , ਪੰਕਜ ਸ਼ਰਮਾ, ਸਰਿਤਾ ਗੁਪਤਾ ਤੇ ਕਲਰਕ ਰਾਜੇਸ਼ ਕੁਮਾਰ ਹਾਜ਼ਰ ਸਨ।