ਕਾਦੀਆਂ 2 ਅਕਤੂਬਰ( ਸਲਾਮ ਤਾਰੀ)ਸ੍ਰੀ ਅਚਲੇਸ਼ਵਰ ਧਾਮ ਵਿਖੇ ਨੌਵੀਂ ਦਸਵੀਂ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਕਈ ਦਾਨੀ ਸੱਜਣ ਆਪਣੀ ਸ਼ਰਧਾ ਭਾਵਨਾ ਅਨੁਸਾਰ ਦਾਨ ਸੇਵਾ ਕਰਦੇ ਹਨ ਇਸੇ ਤਰ੍ਹਾਂ ਹੀ ਕਾਦੀਆਂ ਦੇ ਸੁਬਾਸ਼ ਦੀਵਾਨ ਕਾਲਾ ਸ਼ਾਹ ਦੇ ਪਰਿਵਾਰ ਵੱਲੋਂ ਹਰ ਸਾਲ ਨੌਵੀਂ ਦਸਵੀਂ ਦੇ ਤਿਉਹਾਰ ਤੇ ਸਾਧੂ ਸੰਤਾਂ ਨੂੰ ਕੰਬਲਾਂ ਦੀ ਸੇਵਾ ਅਤੇ ਦਾਨ ਦਕਸ਼ਣਾ ਦਿੱਤੀ ਜਾਂਦੀ ਹੈ
ਇਸ ਮੌਕੇ ਦੀਵਾਨ ਸ਼ੁਭਾਸ਼ ਵੱਲੋਂ ਭਗਵਾਨ ਕਾਰਤਿਕ ਜੀ ਦੀ ਆਰਤੀ ਕੀਤੀ ਗਈ। ਗੱਲਬਾਤ ਕਰਦਿਆਂ ਸੁਭਾਸ਼ ਦੀਵਾਨ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਪਰਿਵਾਰ ਵੱਲੋਂ ਸਾਧੂ ਸੰਤਾਂ ਨੂੰ 500 ਕੰਬਲਾਂ ਦੀ ਸੇਵਾ ਦਿੱਤੀ ਗਈ ਤੇ ਨਾਲ ਹੀ ਦਾਨ ਦਕਸ਼ਣਾ ਵੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਹ ਸੇਵਾ ਸਾਡੇ ਪਰਿਵਾਰ ਵੱਲੋਂ ਲਗਾਤਾਰ ਜਾਰੀ ਰਹੇਗੀ ਨਾਲ ਹੀ ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਸੇਵਾ ਕਰਨੀ ਚਾਹੀਦੀ ਹੈ

ਇਸ ਮੌਕੇ ਸੁਭਾਸ਼ ਦੀਵਾਨ ਵੱਲੋਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਵੀ ਦਿੱਤੀ ਗਈ ਉਥੇ ਹੀ ਸ੍ਰੀ ਅਚਲੇਸ਼ਵਰ ਧਾਮ ਦੇ ਟਰਸਟੀ ਪਵਨ ਕੁਮਾਰ ਪੰਮਾ ਨੇ ਕਿਹਾ ਕਿ ਅੱਜ ਨੌਵੀਂ ਦਸਵੀਂ ਦੇ ਮੇਲੇ ਦੀ ਸਮਾਪਤੀ ਹੋ ਰਹੀ ਹੈ ਇਸ ਮੌਕੇ ਕਾਦੀਆਂ ਤੋਂ ਸੁਭਾਸ਼ ਦੀਵਾਨ ਕਾਲਾ ਸ਼ਾਹ ਜਿਨਾਂ ਵੱਲੋਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਧੂ ਸੰਤਾਂ ਵਿੱਚ ਕੰਬਲ ਵੰਡੇ ਗਏ ਅਤੇ ਦਾਨ ਦਕਸ਼ਣਾ ਵੀ ਦਿੱਤੀ ਗਈ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਸੰਗਤਾਂ ਹਮ ਹੁਮਾ ਕੇ ਆਨ ਅਤੇ ਭਗਵਾਨ ਕਾਰਤਿਕ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ