ਨੈਤਿਕ ਕਦਰਾਂ ਕੀਮਤਾਂ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਰਾਜ ਪੱਧਰੀ ਵਰਕਸ਼ਾਪ

Date:

ਕਾਦੀਆਂ, 18 ਅਪ੍ਰੈਲ(ਸਲਾਮ ਤਾਰੀ ) ਪੰਜਾਬ ਦੇ ਸਕੂਲਾਂ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਵਲੋਂ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ਾ ਸਕੂਲਾਂ ਵਿੱਚ ਪੜਾਉਣ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਦੇ ਯਤਨਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਜਗਤ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ਇਕਾਈ ਵਲੋ ਪੰਜਾਬ ਦੇ ਰਾਜਪਾਲ ਗੁਲਾਬ ਚੰਦਾ ਕਟਾਰੀਆ ਨੂੰ ਪੰਜਾਬ ਚ ਯੱਧ ਨਸਿ਼ਆਂ ਵਿਰੁੱਧ ਮੁਹਿੰਮ ਦੀ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਨੈਤਿਕ ਸਿੱਖਿਆ ਪੜਾਏ ਜਾਣ ਤੇ ਜੋਰ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ (ਆਈ ਏ ਐਸ) ਵਲੋਂ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈਮਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਯੁਨਿਵਰਟੀਆਂ ਦੇ ਵਾਈਸ ਚਾਂਸਲਰ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀਮਤੀ ਪ੍ਰਭਲੀਨ ਕੌਰ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੀ ਸੂਬਾ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ, ਸੀਨੀਆਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ,ਮੀਤ ਪ੍ਰਧਾਨ ਸਰਵਨ ਸਿੰਘ ਧੰਦਲ ਅਤੇ ਤਜਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ।

ਇਸ ਵਰਕਸ਼ਾਪ ਵਿੱਚ ਬੁੱਧੀਜੀਵੀਆਂ ਵਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਅਤੇ ਨੈਤਿਕ ਸਿੱਖਿਆ ਨੂੰ ਸਕੂਲਾਂ ਵਿੱਚ ਪੜਾਏ ਜਾਣ ਦੇ ਸੁਝਾਅ ਦਿੱਤੇ ਗਏ।

ਇਸ ਰਾਜ ਪੱਧਰੀ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਚੇਅਰਮੈਨ ਸਟੇਟ ਫੂਡ ਕਮਿਸ਼ਨ ਪੰਜਾਬ ਬਾਲ ਮੁਕੰਦ ਸ਼ਰਮਾਂ ਨੇ ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਅਗਾਜ਼ ਸਬੰਧੀ ਦੱਸਦਿਆਂ ਕਿਹਾ ਕਿ ਸਿੱਖਿਆ ਪ੍ਰਣਾਲੀ ਅਤੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰ ਦਾ ਬਨਾਉਣ ਉਤੇ ਜੋਰ ਦਿੱਤਾ ਜਾ ਰਿਹਾ ਹੈ। ਜਗਤ ਪੰਜਾਬੀ ਸਭਾ ਦੀ ਪੰਜਾਬ ਇਕਾਈ ਦੇ ਆਹੁਦੇਦਾਰਾਂ ਅਤੇ ਵਰਕਸ਼ਾਪ ਵਿੱਚ ਸ਼ਾਮਲ ਸਾਰੇ ਬੁਧੀਜੀਵਿਆਂ ਨੇ ਇਸ ਗੱਲ ਤੇ ਸਹਿਮਤੀ ਦਿੰਦੇ ਹੋਏ ਜੋਰ ਦਿੱਤਾ ਕਿ ਨੈਤਿਕ ਕੱਦਰਾਂ ਕੀਮਤਾਂ ਦਾ ਵਿਸ਼ਾ ਸਕੂਲ ਸਿੱਖਿਆ ਵਿੱਚ ਲਾਗੂ ਕਰਨ ਦੇ ਨਾਲ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਸ਼ਵ ਪੱਧਰ ਦੀ ਬਣ ਸਕਦੀ ਹੈ।

ਇਸ ਮੋਕੇ ਸੂਬਾ ਪ੍ਰਧਾਨ ਮੁਕੇਸ਼ ਵਰਮਾ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਮੀਤ ਪ੍ਰਧਾਨ ਸਰਵਨ ਸਿੰਘ ਧੰਦਲ ਅਤੇ ਤਜਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਮਾਜਿਕ ਬੁਰਾਈਆਂ ਤੋਂ ਬੱਚਿਆਂ ਨੂੰ ਦੂਰ ਰਖਣ ਲਈ ਸਕੂਲਾਂ ਵਿੱਚ ਨੈਤਿਕ ਸਿੱਖਿਆ ਦਾ ਵਿਸ਼ਾ ਪ੍ਰਭਾਵਸ਼ਾਲੀ ਅਤੇ ਰੋਚਕ ਢੰਗ ਨਾਲ ਪੜਾਇਆ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਬਚਿਆਂ ਵਿੱਚ ਸਚਾਈ,ਇਮਾਨਦਾਰੀ, ਸਕਾਰਾਤਕਮ ਸੋਚ, ਵੱਡਿਆਂ ਦਾ ਸਨਮਾਨ ਕਰਨਾ ਅਤੇ ਨਕਲ ਵਰਗੇ ਕੋਹੜ ਤੌ ਦੂਰ ਰਹਿਣ ਰੱਖਿਆ ਜਾ ਸਕੇ। ਵਰਕਸ਼ਾਪ ਵਿੱਚ ਚੇਅਰਮੈਨ ਸ਼੍ਰੀ ਅਮਰਪਾਲ ਸਿੰਘ ਆਈ ਏ ਐਸ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਪ੍ਰੇਮਿਆਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਵਾਚਿਆ ਜਾਵੇਗਾ ਅਤੇ ਆਉਣ ਵਾਲੇ ਸਮੇ ਵਿੱਚ ਇਸ ਤਰਾਂ ਹੋਰ ਵਰਕਸ਼ਾਪਾਂ ਲਗਾਈਆਂ ਜਾਣਗੀਆਂ ਤਾਂ ਜੋ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਬਨਾਉਣ ਅਤੇ ਬੱਚਿਆਂ ਦੀ ਭਲਾਈ ਲਈ ਜਰੂਰੀ ਕਦਮ ਚੁੱਕੇ ਜਾ ਸਕਣ।

ਵਰਕਸ਼ਾਪ ਦੇ ਅੰਤ ਵਿੱਚ ਸਕੱਤਰ ਸਕੂਲ ਸਿੱਖਿਆ ਬੋਰਡ ਵਲੌ ਆਏ ਹੋਏ ਬੁੱਧੀ ਜੀਵੀਆਂ ਦੇ ਵਿਚਾਰਾਂ ਦੀ ਸਮੀਖਿਆ ਕਰਦਿਆਂ ਉਹਨਂ ਦੇ ਕੀਮਤੀ ਸੁਝਾਵਾਂ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੋਕੇ ਪ੍ਰੋ ਜਸਵਿੰਦਰ ਸਿੰਘ, ਇਟਰਨਲ ਯੂਨੀਵਰਸਿਟੀ ਬੜੂ ਸਾਹਿਬ, ਹਿਮਾਚਲ ਪ੍ਰਦੇਸ, ਪ੍ਰਿੰਸੀਪਲ ਜਸਵੀਰ ਸਿੰਘ ਸ਼੍ਰੀ ਗੁਰੁ ਤੇਗ ਬਹਾਦੁਰ ਖਾਲਸਾ ਕਾਲਜ ਆਨੰਦਪੁਰ ਸਾਹਿਬ,ਲੇਖਿਕਾ ਮਨਜੀਤ ਇੰਦਰਾ, ਡਾ ਅਰਵਿੰਦਰ ਢਿਲੋਂ ਵਾਈਸ ਪ੍ਰੈਸੀਡੈਂਟ ਪੰਜਾਬ ਸਾਹਿਤ ਅਕਾਦਮੀ ਨਾਭਾ,ਗੁਰਪ੍ਰੀਤ ਕੌਰ ਸਹਾਇਕ ਪ੍ਰੌਫੈਸਰ,ਗੁਰਵੀਰ ਸਿੰਘ ਸਰੌਦ,ਡਾ ਲੱਖਾ ਲਹਿਰੀ ਪੰਜਾਬੀ ਫਿਲਮ ਅਭਿਨੇਤਾ, ਪ੍ਰੌ ਬੇਅੰਤ ਕੌਰ ਸ਼ਾਹੀ ਆਦਿ ਹਾਜਰ ਸਨ।

Share post:

Subscribe

Popular

More like this
Related

ਅਹਿਮਦੀਆ ਕ੍ਰਿਕਟ ਕਲਬ ਨੇ ਕੋਟਲਾ ਸ਼ਾਹਿਆਂ ਨੁੰ ਹਰਾ ਕੇ ਕ੍ਰਿਕਟ ਕੱਪ ਆਪਣੇ ਨਾਮ ਕੀਤਾ

ਕਾਦੀਆਂ 6 ਸਿਤੰਬਰ(ਸਲਾਮ ਤਾਰੀ) ਪਿੰਡ ਮਾਨ ਵਿੱਖੇ ਸੰਤ ਕਬੀਰ ਯੂਥ...

ਕਮਿਸ਼ਨਰ ਨਗਰ ਨਿਗਮ ਨੇ ਬਟਾਲਾ ਵਿਖੇ ਪਲਾਸਟਿਕ ਦੇ ਲਿਫਾਫਿਆ ਦੀ ਵਰਤੋ ਨਾ ਕਰਨ ਦੀ ਕੀਤੀ ਅਪੀਲ

ਬਟਾਲਾ,3 ਸਤੰਬਰ (ਤਾਰੀ ) ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਸ੍ਰੀ...

ਹਿਊਮੈਨਿਟੀ ਫਸਟ ਇੰਡੀਆ ਵੱਲੋਂ ਹੜ ਪੀੜਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ l

ਕਾਦੀਆਂ 30 ਅਗਸਤ (ਸਲਾਮ ਤਾਰੀ)ਸਰਹਦੀ ਜ਼ਿਲਾ ਗੁਰਦਾਸਪੁਰ ਦੇ ਬਲਾਕ...