ਦੀਵਾਲੀ ਅਤੇ ਤਿਉਹਾਰਾਂ ਮੌਕੇ ਫਾਇਰ ਬ੍ਰਿਗੇਡ ਵਿਖੇ ਮੀਟਿੰਗ ਆਓ ਗਰੀਨ ਤੇ ਕਲੀਨ ਦੀਵਾਲੀ ਮਨਾਈਏ : ਨੀਰਜ ਸ਼ਰਮਾਂ

Date:

ਬਟਾਲਾ, 17 ਅਕਤੂਬਰ (ਤਾਰੀ ) ਵਿਕਰਮਜੀਤ ਸਿੰਘ ਪਾਂਥੇ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ, ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਸਟੇਸ਼ਨ ਵਿਖੇ ਅੱਗ ਸੁਰੱਖਿਆ ਪ੍ਰਤੀ ਮੀਟਿੰਗ ਕੀਤੀ ਗਈ, ਜਿਸ ਵਿਚ ਫਾਇਰ ਅਫ਼ਸਰ, ਫਾਇਰ ਫਾਈਟਰ ਅਤੇ ਸਟਾਫ ਨੇ ਹਿੱਸਾ ਲਿਆ।
ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਨੇ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾ ਅਨੁਸਾਰ ਦਿੱਤੇ ਸਮੇ ਸ਼ਾਮ 8.00 ਵਜੇ ਤੋਂ ਰਾਤ 10.00 ਵਜੇ ਤੰਕ ਹੀ ਗਰੀਨ ਪਟਾਕੇ ਚਲਾਏ ਜਾਣ।
ਛੋਟੇ ਬੱਚਿਆਂ ਨੂੰ ਪਟਾਕਿਆਂ ਦੀ ਰੋਸ਼ਨੀ ਅਤੇ ਅਵਾਜ ਤੋਂ ਦੂਰ ਰੱਖਿਆ ਜਾਵੇ। ਪਟਾਕਿਆਂ ਨੂੰ ਹੱਥ ਵਿੱਚ ਫੜ ਕੇ ਨਾ ਚਲਾਇਆ ਜਾਵੇ। ਦੀਵਾਲੀ ਤਿਉਹਾਰ ਦੇ ਦਿਨਾਂ ਵਿੱਚ ਆਪਣੇ ਘਰਾਂ ਅਤੇ ਘਰ ਦੀਆਂ ਛੱਤਾਂ ਉੱਤੇ ਕੋਈ ਵੀ ਵੈਸਟ ਸਮਾਨ ਕਬਾੜ ਨਾ ਰੱਖਿਆ ਜਾਵੇ। ਦੀਵਾਲੀ ਤਿਉਹਾਰ ਦੇ ਦਿਨਾਂ ਵਿੱਚ ਆਪਣੀ ਕਾਰੋਬਾਰੀ, ਬਿਲਡਿੰਗਾਂ ਤੇ ਘਰਾਂ ਵਿੱਚ ਬਣੇ ਮੰਦਰਾਂ ਵਿੱਚ ਪੂਜਾ ਕਰਨ ਤੋਂ ਮਗਰੋ ਜੋਤਾਂ ਨੂੰ ਬੁਝਾਂ ਦਿੱਤਾ ਜਾਵੇ।
ਕਮੀਰੀਸਲ ਅਦਾਰਿਆਂ ਵਿੱਚ ਕੋਈ ਵੀ ਗੈਸ ਤੇਲ ਜਾਂ ਹੋਰ ਜ਼ਲਣਸ਼ੀਲ਼ ਕੈਮੀਕਲ ਖੁੱਲੇ ਵਿੱਚ ਨਾ ਸਟੋਰ ਕੀਤਾ ਜਾਵੇ। ਨਾਲ ਹੀ ਅੱਗ ਬੂਝਾਊ ਯੰਤਰਾਂ ਦਾ ਇੰਤਜਾਮ ਕੀਤਾ ਜਾਵੇ, ਹੋ ਸਕੇ ਤਾਂ ਪਾਣੀ ਰੇਤਾ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ। ਸ਼ਹਿਰ ਦੇ ਤੰਗ ਬਜ਼ਾਰਾਂ ਵਿਚ ਪਟਾਕਿਆ ਦੇ ਸਟਾਲ ਨਾ ਲਗਾਏ ਜਾਣ ।
ਪ੍ਰਸ਼ਾਸ਼ਨ ਵਲੋ ਮਨਜੂਰਸ਼ੁਦਾ ਥਾਂ ‘ਤੇ ਪਟਾਖੇ ਲਗਾਏ ਜਾਣ। ਜੇਕਰ ਕਿਸੇ ਅਣਗਿਹਲੀ ਕਾਰਣ ਅੱਗ ਲੱਗ ਜਾਵੇ ਤਾਂ ਤੁਰੰਤ ਫਾਇਰ ਬ੍ਰਿਗੇਡ ਸਟੇਸ਼ਨ ਬਟਾਲਾ 01871-240101, 91157-96801 ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸਾਂਭ ਸੰਭਾਲ ਕਰਦੇ ਹੋਏ ਗਰੀਨ ਤੇ ਕਲੀਨ ਦੀਵਾਲੀ ਤੇ ਹੋਰ ਤਿਉਹਾਰ ਮਨਾਏ ਜਾਣ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...