ਕਾਦੀਆਂ 10 ਜੂਨ (ਸਲਾਮ ਤਾਰੀ) :- ਅੱਜ ਟਰੈੰਡ ਗਾਰਮੈੰਨਟ ਬੁਟਰ ਰੋਡ ਕਾਦੀਆਂ ਵੱਲੋਂ ਦਾਲ ਫੁਲਕੇ ਦਾ ਵਿਸ਼ਾਲ ਲੰਗਰ ਅਤੇ ਠੰਢੇ ਜੱਲ ਦੀ ਛਬੀਲ ਲਗਾਈ ਗਿਈ। ਜਿਸ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਦੇ ਨੱਵ ਨਿਯੁਕਤ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਨੇ ਕੀਤਾ। ਇਸ ਮੋਕੇ ਇਹਨਾਂ ਦੇ ਨਾਲ ਵਿਸ਼ੇਸ਼ ਤੋਰ ਤੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਗੁਰਦਾਸਪੁਰ ਦੀ ਵਾਈਸ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੋਰਾਇਆ, ਗੁਰਜੀਤ ਸਿੰਘ ਰਿੰਕੂ, ਮਲਹੋਤਰਾ ਹਾਰਡ ਵੇਅਰ ਦੇ ਸ਼੍ਰੀ ਮਲਹੋਤਰਾ ਜੀ ਹਾਜਰ ਹੋਏ। ਇਸ ਮੋਕੇ ਭਾਜਪਾ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਅਤੇ ਇਥੇ ਲੰਗਰਾਂ ਦੀ ਸੇਵਾ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ।
ਇਸ ਮੋਕੇ ਤਿਲਕ ਰਾਜ ਮੁਨੀਮ, ਸੋਨੂ ਟਰੈੰਡ, ਸ਼੍ਰੀ ਰਮੇਸ਼ ਚੰਦਰ ਜੰਮੂ, ਬਲਦੇਵ ਰਸਜ ਜੰਮੂ, ਮੋਨੂ ਟਾਕ, ਨਿਤਿਨ ਕੁਮਾਰ, ਰਾਜਬੀਰ, ਰਮਨ ਕੁਮਾਰ, ਗੋਲਡੀ ਜੰਮੂ, ਬੰਟੀ ਠੇਕੇਦਾਰ ਭੈਣੀ ਬਾਂਗਰ, ਪੂਰਨ ਚੰਦ ਪੂਰੀ ਆਦ ਹਾਜਰ ਸਨ।