ਕੱਲ੍ਹ 6 ਮਈ ਨੂੰ ਬਿਰਹਾ ਦੇ ਸੁਲਤਾਨ, ਸ਼ਿਵ ਕੁਮਾਰ ਬਟਾਲਵੀ ਦੀ 52ਵੀਂ ਬਰਸੀ, ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ, ਜਲੰਧਰ ਰੋਡ ਬਟਾਲਾ ਵਿਖੇ ਮਨਾਈ ਜਾਵੇਗੀ

Date:

ਬਟਾਲਾ, 5 ਮਈ (ਅਬਦੁਲ ਸਲਾਮ ਤਾਰੀ) ਬਿਰਹਾ ਦੇ ਸੁਲਤਾਨਪੰਜਾਬ ਦੇ ਸਿਰਮੌਰ ਕਵੀਸ਼ਿਵ ਕੁਮਾਰ ਬਟਾਲਵੀ ਦੀ 52ਵੀਂ ਬਰਸੀ ਕੱਲ੍ਹ 6 ਮਈ ਦਿਨ ਮੰਗਲਵਾਰ ਨੂੰ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮਜਲੰਧਰ ਰੋਡ ਬਟਾਲਾ ਵਿਖੇ ਮਨਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਾ. ਰਵਿੰਦਰਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਵਲੋਂ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਕਵੀ ਦਰਬਾਰ ਕਰਵਾਇਆ ਜਾਵੇਗਾ।

ਡਾ. ਰਵਿੰਦਰ  ਨੇ ਅੱਗੇ ਦੱਸਿਆ ਕਿ 6 ਮਈ ਨੂੰ ਸ਼ਾਮ 4 ਵਜੇ ਸਮਾਗਮ ਕਰਵਾਇਆ ਜਾਵੇਗਾ। ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ਨੂੰ ਫੁੱਲ ਅਰਪਨ ਕੀਤੇ ਜਾਣਗੇ। ਉਪਰੰਤ ਸ਼ਿਵ ਕੁਮਾਰ ਬਟਾਲਵੀ ਦੀ ਪੰਜਾਬੀ ਕਾਵਿ ਨੂੰ ਦੇਣ ਬਾਰੇ ਵਿਚਾਰ ਚਰਚਾ ਅਤੇ ਸ਼ਿਵ ਕਾਵਿ ਗਾਇਨ ਹੋਵੇਗਾ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...