ਕਾਦੀਆ 30 ਸਤੰਬਰ (ਸਲਾਮ ਤਾਰੀ) ਕੱਲ ਸਵੇਰੇ ਤਿੰਨ ਨਾਬਾਲਿਕ ਲੜਕੀਆਂ ਪੇਪਰ ਦੇਣ ਲਈ ਸਕੂਲ ਗਈਆਂ ਪਰ ਪੇਪਰ ਦੇ ਕੇ ਜਦੋਂ ਉਹ ਵਾਪਸ ਸਕੂਲ ਤੋਂ ਨਿਕਲੀਆਂ ਤੇ ਘਰ ਨਹੀਂ ਪਹੁੰਚੀਆਂ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਘਰ ਵਾਲੇ ਪਰੇਸ਼ਾਨ ਹੋ ਗਏ ਅਤੇ ਥਾਣੇ ਵਿੱਚ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਥ ਹੀ ਕਾਦੀਆਂ ਪੁਲਿਸ ਹਰਕਤ ਵਿੱਚ ਆਈ ਅਤੇ ਐਸਐਚ ਓ ਕਾਦੀਆਂ ਗੁਰਮੀਤ ਸਿੰਘ ਦੀ ਟੀਮ ਨੇ ਸ਼ਹਿਰ ਦੇ ਤਕਰੀਬਨ ਸਾਰੇ ਕੈਮਰੇ ਖੰਗਾਲੇ ਅਤੇ 12 ਘੰਟਿਆਂ ਦੇ ਅੰਦਰ ਅੰਦਰ ਲੜਕੀਆਂ ਨੂੰ ਲੱਭ ਕੇ ਮਾਤਾ ਪਿਤਾ ਦੇ ਹਵਾਲੇ ਕੀਤਾ। ਪੁਲਿਸ ਦੀ ਇਸ ਕਾਮਯਾਬੀ ਤੇ ਸ਼ਹਿਰ ਵਾਸੀ ਖੁਸ਼ ਹਨ। ਲੜਕੀਆਂ ਦੀ ਉਮਰ 17,12 ਅਤੇ 9 ਸਾਲ ਹੈ ਇਮਾਨਦਾਰੀ ਤੇ ਸੱਚਾਈ ‘ਤੇ ਆਧਾਰਿਤ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਤਿੰਨੋਂ ਲਾਪਤਾ ਬੱਚੀਆਂ ਦਾ ਸੁਰੱਖਿਅਤ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਰੱਬ ਹਮੇਸ਼ਾਂ ਸੱਚੇ ਦਿਲਾਂ ਦੀ ਅਰਦਾਸ ਸੁਣਦਾ ਹੈ। ਪੁਲਿਸ ਵੱਲੋਂ ਦਿਖਾਈ ਗਈ ਇਮਾਨਦਾਰੀ, ਜ਼ਿੰਮੇਵਾਰੀ ਤੇ ਤੁਰੰਤ ਕਾਰਵਾਈ ਕਾਰਨ ਹੀ ਬੱਚੀਆਂ ਨੂੰ ਜਲਦੀ ਲੱਭ ਕੇ ਪਰਿਵਾਰਾਂ ਨਾਲ ਮਿਲਾਇਆ ਗਿਆ। ਇਹ ਖ਼ਬਰ ਹਰ ਕਿਸੇ ਲਈ ਖੁਸ਼ੀ ਦਾ ਸੰਦੇਸ਼ ਹੈ ਅਤੇ ਇਹ ਦਰਸਾਉਂਦੀ ਹੈ ਕਿ ਸਹੀ ਨੀਅਤ ਤੇ ਡਿਊਟੀ ਪ੍ਰਤੀ ਨਿਸ਼ਠਾ ਨਾਲ ਕੀਤਾ ਕੰਮ ਹਮੇਸ਼ਾਂ ਰੰਗ ਲਿਆਉਂਦਾ ਹੈ। ਸਮਾਜ ਨੂੰ ਚਾਹੀਦਾ ਹੈ ਕਿ ਅਸੀਂ ਵੀ ਪੁਲਿਸ ਦੀ ਤਰ੍ਹਾਂ ਇਮਾਨਦਾਰ ਤੇ ਜ਼ਿੰਮੇਵਾਰ ਬਣ ਕੇ ਇਕ ਦੂਜੇ ਦੀ ਸਹਾਇਤਾ ਕਰੀਏ।
ਕਾਦੀਆ ਪੁਲਿਸ ਨੇ ਤਿੰਨ ਨਾਬਾਲਿਕ ਲੜਕੀਆਂ ਨੂੰ 12 ਘੰਟੇ ਦੇ ਅੰਦਰ ਬਰਾਮਦ ਕਰਕੇ ਮਾਤਾ ਪਿਤਾ ਦੇ ਹਵਾਲੇ ਕੀਤਾ
Date: