ਕਾਦੀਆਂ 15 ਅਗਸਤ (ਸਲਾਮ ਤਾਰੀ) ਅੱਜ ਜਿੱਥੇ ਪੂਰੇ ਭਾਤਰਤ ਵਿੱਚ ਅਜ਼ਾਦੀ ਦਿਵਸ ਮਨਾਈਆ ਜਾ ਰਿਹਾ ੳਥੇ ਅੱਜ ਕਾਦੀਆਂ ਵਿੱਚ ਵੀ ਵੱਖ ਵੱਖ ਥਾਵਾਂ ਤੇ ਤਿਰੰਗਾ ਲਹਿਰਾ ਕੇ ਅਜ਼ਾਦੀ ਦਿਵਸ ਬੜੀ ਧੁਮ ਧਾਮ ਅਤੇ ਸ਼੍ਰਧਾ ਭਾਵਨਾਂ ਨਾਲ ਮਨਾਈਆ ਗਿਆ। ਇਸ ਮੋਕੇ ਅੱਜ ਸਵੇਰੇ ਨਗਰ ਕੋਂਸਲ ਕਾਦੀਆਂ ਦੇ ਮੈਦਾਨ ਵਿੱਚ ਨਗਰ ਕੋਂਸਲ ਦੀ ਪ੍ਰਧਾਨ ਨੇਹਾ ਕੁਮਾਰੀ ਨੇ ਝੰਡਾ ਲਹਿਰਾਈਆ। ਇਸ ਮੋਕੇ ਸਮੂਹ ਐਮ ਸੀ ਸਾਹੀਬਾਨ ਅਤੇ ਨਗਰ ਕੋਂਸਲ ਦੇ ਕਰਮਚਾਰੀ ਹਾਜ਼ਰ ਸੱਨ। ਸਕੂਲ ਦੇ ਬਚੀਆਂ ਨੇ ਰਾਸ਼ਟਰਗਾਨ ਪੇਸ਼ ਕੀਤਾ ਅਤੇ ਪੁਲਸ ਦੇ ਜਵਾਨਾਂ ਨੇ ਸਲਾਮੀ ਭੇਂਟ ਕੀਤੀ । ਮੁਸਲਿਮ ਜਮਾਤ ਅਹਿਮਦੀਆ ਦੀ ਤਨਜ਼ੀਮ ਮਜਲਿਸ ਖੁਦਾਮੁਲ ਅਹਿਮਦੀਆ ਭਾਰਤ ਵਲੋ ਨਿਆਜ਼ ਅਹਿਮਦ ਨਾਇਕ ਨੇ ਤਿਰੰਗਾ ਲਹਿਰਾਈਆ ਅਤੇ ਦੇਸ਼ ਦੀ ਤਰੱਕੀ ਅਤੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਇਸ ਤੋ ਬਾਦ ਮਿਠਾਈ ਵੀ ਵੰਡੀ ਗਈ। ਤਾਲੀਮੁਲ ਇਸਲਾਮ ਸੀਨਿਅਰ ਸੈਕੈਂਡਰੀ ਸਕੂਲ ਕਾਦੀਆਂ ਵਿੱਖੇ ਸਾਦੀਆ ਅਫਰੋਜ਼ ਨੇ ਤਿਰੰਗਾ ਲਹਿਰਾਈਆ । ਇਸ ਮੋਕੇ ਬਚੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਜਾਮੀਆ ਅਹਿਮਦੀਆ ਵਿੱਖੇ ਅਤਾੳਲ ਮੁਜੀਬ ਲੋਨ ਪ੍ਰਿਂਸੀਪਲ ਜਾਮੀਆ ਅਹਿਮਦੀਆ ਨੇ ਤਿਰੰਗਾ ਲਹਿਰਾਈਆ ਅਤੇ ਕਿਹਾ ਕਿ ਸਾਨੂ ਸਾਰੀਆਂ ਨੂੰ ਹੀ ਦੇਸ਼ ਅਖੰਡਤਾ,ਤਰੱਕੀ ਅਤੇ ਕੁਰਬਾਨੀ ਲਈ ਤਿਆਰ ਰਹਿਨਾ ਚਾਹੀਦਾ ਹੈ।