ਕਾਦੀਆਂ ਦੇ ਮਸ਼ਹੂਰ ਪਰਚੂਨ ਵਪਾਰੀ ਰਾਜਾ ਕਲਾਸ ਵਾਲੀਆ ਦਾ ਹੋਇਆ ਦੇਹਾਂਤ, ਸੰਸਕਾਰ ਮੌਕੇ ਵੱਡੀ ਗਿਣਤੀ ਚ ਸ਼ਹਿਰ ਵਾਸੀ ਪਹੁੰਚੇ

Date:

 

28 ਜੂਨ/ਕਾਦੀਆਂ (ਤਾਰੀ)
ਕਾਦੀਆਂ ਸ਼ਹਿਰ ਦੇ ਮਸ਼ਹੂਰ ਪਰਚੂਨ ਵਪਾਰੀ ਰਾਜ ਕੁਮਾਰ ਮਹਾਜਨ (75) ਦੀ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਅੱਜ ਸਥਾਨਕ ਸ਼ਮਸ਼ਾਨ ਘਾਟ ਵਿੱਚ ਉਣਾਂ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਣਾਂ ਦੇ ਪੁੱਤਰ ਸੰਜੀਵ ਕੁਮਾਰ ਨੇ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ। ਇਸ ਮੌਕੇ ਤੇ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਕਾਂਗਰਸ ਦੇ ਸੀਨੀਅਰ ਆਗੂ ਤਿਲਕ ਰਾਜ ਮਹਾਜਨ, ਭਾਜਪਾ ਆਗੂ ਅਤੇ ਸਾਬਕਾ ਮੰਡਲ ਪ੍ਰਧਾਨ ਵਰਿੰਦਰ ਕੁਮਾਰ ਖੋਸਲਾ, ਗੌਰਵ ਖੋਸਲਾ, ਰਾਜੂ ਜੁੱਲਕਾ, ਦਿਨੇਸ਼ ਅਬਰੋਲ, ਮਨਮੋਹਨ ਸਿੰਘ ਅੋਬਰਾਏ, ਵਰਿੰਦਰ ਉਰਫ਼ ਵੀਨੂੰ, ਚੌਧਰੀ ਮਨਸੂਰ ਘਨੋਕੇ, ਕਲੀਮ ਅਹਿਮਦ ਸਮੇਤ ਵੱਡੀ ਤਾਦਾਦ ਵਿੱਚ ਸ਼ਹਿਰ ਵਾਸੀ ਸਵਰਗੀ ਰਾਜ ਕੁਮਾਰ ਮਹਾਜਨ ਦੇ ਸੰਸਕਾਰ ਚ ਸ਼ਾਮਲ ਹੋਏ। ਉਹ ਸ਼ਹਿਰ ਵਿੱਚ ਰਾਜਾ ਕਲਾਸ ਵਾਲਿਆ ਦੇ ਨਾਂ ਤੋਂ ਮਸ਼ਹੂਰ ਸਨ। ਭਾਰਤ-ਪਾਕ ਵੰਡ ਸਮੇਂ ਉਣਾਂ ਦੇ ਬਜ਼ੁਰਗ ਸਿਆਲਕੋਟ ਦੇ ਕਲਾਸ ਵਾਲਿਆ ਪਿੰਡ ਤੋਂ ਕਾਦੀਆਂ ਆ ਕੇ ਵੱਸ ਗਏ ਸਨ। ਉਨ੍ਹਾਂ ਦਾ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਪਿਆਰ ਸੀ। ਉਹ ਇਮਾਨਦਾਰ ਅਤੇ ਮਿਲਨਸਾਰ ਸ਼ਖ਼ਸੀਅਤ ਦੇ ਮਾਲਕ ਸਨ। ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਸ਼੍ਰੀ ਰਾਜ ਕੁਮਾਰ ਦੇ ਦੇਹਾਂਤ ਤੇ ਗਹਿਰਾ ਦੁੱਖ ਅਤੇ ਅਫ਼ਸੋਸ ਪ੍ਰਗਟ ਕਰਦੀਆਂ ਕਿਹਾ ਹੈ ਕਿ ਸ਼ਹਿਰ ਨੇ ਇੱਕ ਇਮਾਨਦਾਰ ਸ਼ਖ਼ਸੀਅਤ ਨੂੰ ਖੋਹ ਦਿੱਤਾ ਹੈ। ਕਾਦੀਆਂ ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਤਾਰਿਕ ਅਹਿਮਦ ਨੇ ਰਾਜ ਕੁਮਾਰ ਕਲਾਸ ਵਾਲਿਆ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਣਾਂ ਹਰ ਵਰਗ ਅਤੇ ਧਰਮ ਦੇ ਲੋਕਾਂ ਨਾਲ ਹੱਦ ਤੋਂ ਵੱਧ ਪਿਆਰ ਕੀਤਾ। ਜਿਸ ਦੇ ਕਾਰਨ ਉਣਾਂ ਨੂੰ ਸਿਰਫ਼ ਕਾਦੀਆਂ ਹੀ ਨਹੀਂ ਆਲੇ ਦੁਆਲੇ ਦੇ ਪਿੰਡਾਂ ਤੋਂ ਇਲਾਵਾ ਦੂਰ ਦਰਾਜ਼ ਇਲਾਕਿਆਂ ਵਿੱਚ ਇਮਾਨਦਾਰ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਸੀ। ਚੌਧਰੀ ਮਕਬੂਲ ਅਹਿਮਦ ਜਰਨਲਿਸਟ ਨੇ ਵੀ ਦੁੱਖ ਪ੍ਰਗਟ ਕਰਦੀਆਂ ਪੀੜਿਤ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਣਾਂ ਕਿਹਾ ਹੈ ਕਿ ਇਮਾਨਦਾਰੀ ਅਤੇ ਹਰ ਧਰਮ ਦੇ ਲੋਕਾਂ ਨਾਲ ਵਿਸ਼ੇਸ਼ ਪਿਆਰ ਰੱਖਣ ਵਾਲੇ ਰਾਜ ਕੁਮਾਰ ਨੂੰ ਵਿਦੇਸ਼ਾਂ ਵਿੱਚ ਵੀ ਜਾਣਿਆ ਪਹਿਚਾਣਿਆ ਜਾਂਦਾ ਸੀ। ਉਣਾਂ ਦੇ ਦੇਹਾਂਤ ਤੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਪਤਵੰਤੇ ਸਜਣਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਫ਼ੋਟੋ: ਰਾਜ ਕੁਮਾਰ ਕਲਾਸ ਵਾਲੀਆ ਦੀ ਫ਼ਾਈਲ ਫ਼ੋਟੋ
2) ਰਾਜ ਕੁਮਾਰ ਦੇ ਅੰਤਿਮ ਸੰਸਕਾਰ ਦੇ ਮੌਕੇ ਤੇ ਉਣਾਂ ਦੇ ਪੁੱਤਰ ਸੰਜੀਵ ਕੁਮਾਰ ਚਿਤਾ ਨੂੰ ਅਗਨੀ ਭੇਂਟ ਕਰਦੇ ਹੋਏ

Share post:

Subscribe

Popular

More like this
Related

ਹਿਊਮੈਨਿਟੀ ਫਸਟ ਇੰਡੀਆ ਵੱਲੋਂ ਹੜ ਪੀੜਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ l

ਕਾਦੀਆਂ 30 ਅਗਸਤ (ਸਲਾਮ ਤਾਰੀ)ਸਰਹਦੀ ਜ਼ਿਲਾ ਗੁਰਦਾਸਪੁਰ ਦੇ ਬਲਾਕ...

Punjab’s war against drugs falters as Gurdaspur and Amritsar districts face alarming surge

Gurdaspur — despite years of promises, Punjab's war against...

ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:) ਬਟਾਲਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ

 ਬਟਾਲਾ 23 ਜੂਨ (ਤਾਰੀ )ਸੀਨੀਅਰ ਸਿਟੀਜਨ ਵੈਲਫੇਅਰ ਫੋਰਮ (ਰਜਿ:)...