ਕਾਦੀਆਂ 27 ਸਿਤੰਬਰ (ਸਲਾਮ ਤਾਰੀ)
ਕਲਾਸਵਾਲਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਕਾਦੀਆਂ ਵਿਖੇ ਪ੍ਰਿੰਸੀਪਲ ਡਾ. ਸ਼ਾਲਿਨੀ ਦੱਤਾ ਜੀ ਦੀ ਅਗਵਾਈ ਹੇਠ ਐੱਨ.ਐੱਸ.ਐਸ ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਸਹਿਜਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਦੁਆਰਾ ਐੱਨ.ਐੱਸ.ਐੱਸ ਦਾ ਮਹੱਤਵ ਅਤੇ ਉਸਦੀ ਮੁੱਢਲੀ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਬਾਰਵੀਂ ਜਮਾਤ ਦੀ ਜਾਨਵੀ ਅਤੇ ਗਰੁੱਪ ਵੱਲੋਂ ਐੱਨ.ਐੱਸ.ਐੱਸ ਲਕਸ਼ ਗੀਤ ਪੇਸ਼ ਕੀਤਾ ਗਿਆ। ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਡਾ਼ ਸ਼ਾਲਿਨੀ ਦੱਤਾ ਜੀ ਨੇ ਐੱਨ.ਐੱਸ.ਐੱਸ ਸਾਡੀ ਜ਼ਿੰਦਗੀ ਵਿੱਚ ਕਿਉਂ ਜਰੂਰੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਤੋਂ ਬਚਣ ਲਈ ਲੋਕਾਂ ਨੂੰ ਕਿਵੇਂ ਸੁਚੇਤ ਕਰਨਾ ਹੈ ਇਸ ਬਾਰੇ ਜਾਗਰੂਕ ਕੀਤਾ । ਇਸ ਪ੍ਰੋਗਰਾਮ ਦੀ ਅਗਵਾਈ ਪ੍ਰੋਗਰਾਮ ਅਫ਼ਸਰ ਉੱਪ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਅਤੇ ਸਹਾਇਕ ਪ੍ਰੋਗਰਾਮ ਅਫ਼ਸਰ ਸ: ਹਰਦੀਪ ਸਿੰਘ ਜੀ ਵੱਲੋਂ ਕੀਤੀ ਗਈ । ਇਸ ਮੌਕੇ ਤੇ ਹੈੱਡ ਮਾਸਟਰ ਸ: ਪਰਮਜੀਤ ਸਿੰਘ, ਸ਼੍ਰੀਮਤੀ ਸ਼ਰਨਬੀਰ ਕੌਰ, ਸ: ਧਿਆਨ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ ।