ਕਮਿਸ਼ਨਰ ਨਗਰ ਨਿਗਮ ਨੇ ਬਟਾਲਾ ਵਿਖੇ ਪਲਾਸਟਿਕ ਦੇ ਲਿਫਾਫਿਆ ਦੀ ਵਰਤੋ ਨਾ ਕਰਨ ਦੀ ਕੀਤੀ ਅਪੀਲ

Date:

ਬਟਾਲਾ,3 ਸਤੰਬਰ (ਤਾਰੀ ) ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਦੱਸਿਆ ਕਿ ਪਿਛਲੇ ਕੁੱਝ ਕੁ ਦਿਨਾਂ ਤੋ ਚਲ ਰਹੀ ਭਾਰੀ ਬਾਰਿਸ਼ ਕਰਕੇ ਸ਼ਹਿਰ ਬਟਾਲਾ ਵਿਚ ਕਈ ਥਾਵਾਂ ਤੇ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਅੱਜ ਉਨ੍ਹਾਂ ਵੱਲੋ ਵਰਦੇ ਮੀਹ ਵਿੱਚ ਸਾਰੇ ਸ਼ਹਿਰ ਬਟਾਲਾ ਦਾ ਨਿਰੀਖਣ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਸੜਕਾਂ ਅਤੇ ਗਲੀਆਂ ਵਿੱਚ ਖਿਲਰੇ ਹੋਏ ਪਲਾਸਟਿਕ ਦੇ ਲਿਫਾਫੇ ਬਾਰਿਸ਼ ਦੇ ਪਾਣੀ ਕਾਰਨ ਰੁੜ ਕੇ ਸੜਕਾਂ ਅਤੇ ਗਲੀਆਂ ਦੀਆਂ ਸਾਈਡਾਂ ਤੇ ਬਣਿਆਂ ਜਾਲੀਆਂ ਰਾਂਹੀ ਸੀਵਰੇਜ ਵਿੱਚ ਚਲੇ ਗਏ ਹਨ, ਜਿਸ ਕਰਕੇ ਸੀਵਰੇਜ ਅਤੇ ਰੋਡ ਸਾਈਡ ਤੇ ਡਰੇਨ ਦੀਆ ਜਾਲੀਆਂ ਬਲਾਕ ਹੋ ਗਈਆਂ ਹਨ ਅਤੇ ਪਾਣੀ ਗਲੀਆਂ ਅਤੇ ਸੜਕਾਂ ਤੇ ਇਕੱਠਾ ਹੋ ਗਿਆ ਸੀ।
ਕਮਿਸ਼ਨਰ, ਨਗਰ ਨਿਗਮ, ਬਟਾਲਾ ਨੇ ਅੱਗੇ ਕਿਹਾ ਕਿ ਜੇਕਰ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਮੁੰਕਮਲ ਤੌਰ ‘ਤੇ ਬੰਦ ਕਰ ਦਿੱਤਾ ਜਾਵੇ ਤਾਂ ਬਟਾਲਾ ਸ਼ਹਿਰ ਵਿੱਚ ਬਾਰਿਸ਼ ਦੇ ਮੌਸਮ ਤੇ ਗਲੀਆਂ ਅਤੇ ਸੜਕਾਂ ਤੇ ਬਾਰਿਸ਼ ਦਾ ਪਾਣੀ ਇੱਕਠਾ ਨਹੀ ਹੋਵੇਗਾ ਅਤੇ ਕੂੜੇ ਦੀ ਸਾਂਭ ਸੰਭਾਲ ਅਤੇ ਡਿਸਪੇਜਲ ਵਿੱਚ ਕੋਈ ਪ੍ਰੇਸ਼ਾਨੀ ਨਹੀ ਆਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਕਈ ਵਾਰ ਪਲਾਸਟਿਕ ਤੇ ਲਿਫਾਫਿਆ ਦੀ ਡੀਲਿੰਗ ਕਰਨ ਵਾਲੇ ਟਰੇਡਰ ਅਤੇ ਹੋਲ ਸੈਲਰਾਂ ਨੂੰ ਵੀ ਅਪੀਲ ਕੀਤੀ ਗਈ, ਪ੍ਰਰੰਤੂ ਉਸ ਦੀ ਸੇਲ ਅਤੇ ਵਰਤੋ ਧੜੱਲੇ ਨਾਲ ਚਲ ਰਹੀ ਹੈ। ਜੋ ਕਿ ਕਾਨੂੰਨੀ ਤੌਰ ਤੇ ਗਲਤ ਹੈ। Under rule 4(2) & 4 (1) (C) of Plastic waste Mangement (PWM) Rules 2016 (As Amended) ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ‘ਤੇ ਮੁੰਕਮਲ ਪਾਬੰਦੀ ਹੈ।
ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਸਖਤ ਚੇਤਾਵਨੀ ਦਿੱਤੀ ਗਈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਬਜਾਏ ਕਾਗਜ ਦੇ ਲਿਫਾਫਿਆਂ ਦੀ ਵਰਤੋ ਕੀਤੀ ਜਾਵੇ ਅਤੇ ਜੇਕਰ ਕਿਸੇ ਵੀ ਸੰਸਥਾ ਵੱਲੋ ਲੰਗਰ ਲਗਾਏ ਜਾਂਦੇ ਹਨ ਤਾਂ ਉਸ ਦੋਰਾਨ ਪੱਤਲਾਂ ਦਾ ਇਸਤੇਮਾਲ ਕੀਤਾ ਜਾਵੇ ਜੋ ਕਿ Degradable ਹੁੰਦੇ ਹਨ ਅਤੇ ਬੜੀ ਜਲਦੀ ਮਿੱਟੀ ਵਿੱਚ ਗਲ ਜਾਂਦੇ ਹਨ ਅਤੇ ਜਿਸ ਨਾਲ ਵਾਤਾਵਰਣ, ਮਿੱਟੀ ਅਤੇ ਪਾਣੀ ਨੂੰ ਕੋਈ ਨੁਕਸਾਨ ਨਹੀ ਹੁੰਦਾ ਹੈ। ਇਸ ਲਈ ਇਕ ਵਾਰ ਫਿਰ ਅਪੀਲ ਕੀਤੀ ਜਾਂਦੀਹੈ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨੂੰ ਮੰਕਮਲ ਤੋਰ ਤੇ ਬੰਦ ਕੀਤਾ ਜਾਵੇ।

Share post:

Subscribe

Popular

More like this
Related

ਹਿਊਮੈਨਿਟੀ ਫਸਟ ਇੰਡੀਆ ਵੱਲੋਂ ਹੜ ਪੀੜਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ l

ਕਾਦੀਆਂ 30 ਅਗਸਤ (ਸਲਾਮ ਤਾਰੀ)ਸਰਹਦੀ ਜ਼ਿਲਾ ਗੁਰਦਾਸਪੁਰ ਦੇ ਬਲਾਕ...

Punjab’s war against drugs falters as Gurdaspur and Amritsar districts face alarming surge

Gurdaspur — despite years of promises, Punjab's war against...