ਕਾਦੀਆਂ 13 ਅਗਸਤ:- (ਸਲਾਮ ਤਾਰੀ)ਸਥਾਨਕ ਐਸਐਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਜੂਨੀਅਰ ਵਿੰਗ ਵਿਖੇ ਨਿੱਕੇ-ਨਿੱਕੇ ਬੱਚਿਆਂ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਆਯੋਜਨ ਸਕੂਲ ਹੈਡਮਿਸਟ੍ਰੈਸ ਮਿਸਿਜ ਤੇਜਿੰਦਰ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿੱਚ ਸਕੂਲ ਪ੍ਰਿੰਸੀਪਲ ਕੋਮਲ ਅਗਰਵਾਲ ਵੀ ਸ਼ਾਮਿਲ ਹੋਏ ਇਸ ਵਿੱਚ ਨਿੱਕੇ-ਨਿੱਕੇ ਬੱਚੇ ਰਾਧਾ- ਕ੍ਰਿਸ਼ਨ ਦੀਆਂ ਪੁਸ਼ਾਕਾਂ ਵਿੱਚ ਨਜ਼ਰ ਆਏ ਅਤੇ ਬੱਚਿਆਂ ਵੱਲੋਂ ਨਾਰੀਅਲ ਨਾਲ ਮਟਕੀ ਤੋੜ ਕੇ ਕ੍ਰਿਸ਼ਨ ਰੀਤੀ ਨੂੰ ਵੀ ਦਰਸਾਇਆ ਗਿਆ ਇਸ ਮੌਕੇ ਸਕੂਲ ਡਾਇਰੈਕਟਰ ਐਮਐਲ ਸ਼ਰਮਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਰਜੇਸ਼ ਕੁਮਾਰ ਸ਼ਰਮਾ ਅਤੇ ਕੋ-ਆਰਡੀਨੇਟਰ ਮੈਡਮ ਡਾ: ਸ਼ਾਲਿਨੀ ਸ਼ਰਮਾ ਜੀ ਨੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਬਾਰੇ ਦੱਸਿਆ ਅਤੇ ਸਭ ਨੂੰ ਜਨਮਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਵਿੱਚ ਟੋਫੀਆਂ ਆਦਿ ਵੀ ਵੰਡੀਆਂ ਗਈਆਂ
ਐਸ.ਐਸ ਬਾਜਵਾ ਸਕੂਲ ਦੇ ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮਸਟਮੀ ਮਨਾਈ ਗਈ
Date: