ਕਾਦੀਆਂ 24 ਅਪ੍ਰੈਲ ( ਸਲਾਮ ਤਾਰੀ) ‘ਪੰਜਾਬ ਸਿਖਿਆ ਕ੍ਰਾਂਤੀ’ ਦੇ ਚਲਦੇ ਅੱਜ ਐਡਵੋਕੈਟ ਜਗਰੂਪ ਸਿੰਘ ਸੇਖਵਾਂ ਵਲੋਂ ਸਰਕਾਰੀ ਹਾਈ ਸਕੂਲ ਭਗਤਪੁਰਾ, ਨੰਗਲ, ਬਸਰਏ, ਸਲਹਪੁਰ ਮਿਡਲ ਸਕੂਲ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ।
ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਐਡਵੋਕੈਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ, ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ, ਜੋ ਪਿਛਲੀਆਂ ਸਰਕਾਰਾਂ ਕਰਨ ਵਿੱਚ ਅਸਫਲ ਰਹੀਆਂ ਹਨ।

ਐਡਵੋਕੈਟ ਜਗਰੂਪ ਸਿੰਘ ਨੇ ਕਿਹਾ ਕਿ ਸਕੂਲਾਂ ਵਿਖੇ ਨਵੀਆਂ-ਨਵੀਆਂ ਇਮਾਰਤਾਂ, ਲਾਇਬ੍ਰੇਰੀ, ਕੰਪਿਊਟਰ ਲੈਬਾਰਟੀਆਂ, ਪਾਰਕ, ਖੇਡ ਦੇ ਮੈਦਾਨ, ਮਿਡ ਡੇਅ ਮਿਲ ਤਹਿਤ ਵਧੀਆ ਖਾਣਾ, ਵਰਦੀਆਂ, ਕਿਤਾਬਾਂ, ਏ.ਸੀ. ਕਲਾਸ ਰੂਮ, ਲੜਕੇ-ਲੜਕੀਆਂ ਲਈ ਵੱਖਰਾ-ਵੱਖਰਾਂ ਪਖਾਨਾ ਅਤੇ ਹੋਰ ਵਿਕਾਸ ਕਾਰਜਾਂ ਜੋ ਕਿ ਸਕੂਲਾਂ ਦੇ ਬਹੁਪੱਖੀ ਵਿਕਾਸ ਵਿਚ ਭੁਮਿਕਾ ਨਿਭਾਉਂਦੇ ਹਨ, ਦੀ ਪੂਰਤੀ ਕੀਤੀ ਜਾ ਰਹੀ ਹੈ।
ਇਸ ਮੌਕੇ ਬੀ.ਐਨ ਓ ਵਿਜੇ ਕੁਮਾਰ, ਮਾਸਟਰ ਜਰਨੈਲ ਸਿੰਘ, ਅਤੇ ਵੱਖ ਵੱਖ ਸਕੂਲਾਂ ਦੇ ਸਟਾਫ਼, ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ