ਕਾਦੀਆਂ ,5ਜੂਨ ( ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮੋਹਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਦੀ ਮੀਟਿੰਗ ਬੁਲਾਈ ਗਈ। ਜਿਸ ਵਿਚ ਜਿਲ੍ਹੇ ਪੱਧਰ ਤੋਂ ਪ੍ਰਾਪਤ ਹਿਦਾਇਤਾਂ ਅਨੁਸਾਰ S ਫਾਰਮ ਭਰਨ ਅਤੇ ਕੋਵਿਡ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਫੀਲਡ ਪੱਧਰ ਤੇ ਮੌਜੂਦ ਇੰਫਰਾਸਟਰਕਚਰ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ। ਜਿਸ ਸਬੰਧੀ ਆਈ ਐਚ ਆਈ ਪੀ ਪੋਰਟਲ ਤੇ ਜਾਣਕਾਰੀ ਆਨਲਾਇਨ ਕੀਤੀ ਗਈ। ਨਾਲ ਹੀ ਸਾਰਿਆਂ ਨੂੰ ਡੇਂਗੂ ਸਬੰਧੀ ਜਾਗਰੂਕ ਗਤੀਵਿਧੀਆਂ ਤੇਜ ਕਰਨ ਲਈ ਕਿਹਾ ਗਿਆ। ਮਈਗ੍ਰੇਟਰੀ ਆਬਾਦੀ ਦਾ ਫੀਵਰ ਸਰਵੇ ਕਰਨ ਦੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਸਰਬਜੀਤ ਸਿੰਘ(ਮ ਪ ਹ ਵ), ਪਰਜੀਤ ਸਿੰਘ, ਸੁੱਚਾ ਸਿੰਘ ਆਦਿ ਮੌਜੂਦ ਰਹੇ।