ਕਾਦੀਆਂ 26 ਸਿਤੰਬਰ (ਸਲਾਮ ਤਾਰੀ)
ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੀ ਚੌਂਕੀ ਹਰਚੋਵਾਲ ਦੇ ਨਜ਼ਦੀਕ ਹਸਪਤਾਲ ਤੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਧੰਦੋਈ ਨੇ ਦੱਸਿਆਂ ਕਿ ਉਹ ਸਰਕਾਰੀ ਹਸਪਤਾਲ ਹਰਚੋਵਾਲ ਚ ਨੌਕਰੀ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਹਸਪਤਾਲ ਵਿਚ ਆਪਣਾ ਮੋਟਰਸਾਈਕਲ ਪੈਸ਼ਨ ਪਰੋ ਨੰਬਰ ਪੀ ਬੀ 06 ਏ ਜੇ 2768 ਖੜ੍ਹਾ ਕੀਤਾ ਸੀ ਅਤੇ ਜਦ ਉਸ ਨੇ ਕਰੀਬ ਡੇਢ ਵੱਜੇ ਆਪਣਾ ਮੋਟਰਸਾਈਕਲ ਚੈੱਕ ਕਰਨ ਲਈ ਆਇਆ ਤੋਂ ਮੋਟਰਸਾਈਕਲ ਉਥੇ ਨਹੀਂ ਸੀ ਜਿਸ ਤੋਂ ਬਾਅਦ ਹਸਪਤਾਲ ਚ ਲੱਗੇ ਸੀ ਸੀ ਟੀ ਵੀ ਕੈਮਰੇ ਚੈੱਕ ਤਾਂ ਕੋਈ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਕੇ ਭੱਜ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਚੌਂਕੀ ਹਰਚੋਵਾਲ ਨੂੰ ਦਰਖ਼ਾਸਤ ਦੇ ਦਿੱਤੀ ਹੈ।