ਕਾਦੀਆਂ , 06 ਨਵੰਬਰ ( ਸਲਾਮ ਤਾਰੀ)-ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਮਾਪਤ ਹੋਏ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰਜ਼ ਅੱਪ ਟਰਾਫ਼ੀ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵੱਲੋਂ ਕਰਵਾਏ ਗਏ ਯੁਵਕ ਮੇਲੇ ਦੌਰਾਨ ਕਾਲਜ ਟੀਮ ਵੱਲੋਂ ‘ ‘ ਬੀ’ ਜੋ਼ਨ ਦੇ ‘ਬੀ ‘ਡਵੀਜ਼ਨ ਕਾਲਜਾਂ ਦੇ ਕਰਵਾਏ
ਸੱਭਿਆਚਾਰਕ ਅਤੇ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ। ਯੁਵਕ ਮੇਲੇ ਵਿੱਚ ਕਾਲਜ ਟੀਮ ਨੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋਫ਼ੈਸਰ ਹਰਜਿੰਦਰ ਸਿੰਘ , ਸਹਿ- ਇੰਚਾਰਜ ਡਾ. ਸਤਿੰਦਰ ਕੌਰ , ਪ੍ਰੋਫ਼ੈਸਰਾਂ ਲਵਪ੍ਰੀਤ ਕੌਰ, ਪ੍ਰੋਫ਼ੈਸਰ ਰਮਨਦੀਪ ਕੌਰ , ਪ੍ਰੋਫ਼ੈਸਰ ਜਸਕਿਰਨ ਕੌਰ, ਪ੍ਰੋਫ਼ੈਸਰ ਰਾਜਬੀਰ ਕੌਰ ਅਤੇ ਹਰਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਹਿੱਸਾ ਲਿਆ ਗਿਆ ਸੀ। ਕਾਲਜ ਨੇ ਕਲਾਤਮਕ ਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਗੀਤ/ਗ਼ਜ਼ਲ ਗਾਇਨ ਵਿੱਚ ਸਿਮਰਨ ਸਿੰਘ ਪਹਿਲਾ ਸਥਾਨ, ਲੋਕ- ਗੀਤ ਗਾਇਨ ਵਿੱਚ ਸਾਹਿਲ ਸਿੰਘ ਪਹਿਲਾ ਸਥਾਨ, ਇਸ ਤੋਂ ਇਲਾਵਾ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਤੰਜ਼ਲਾ ਅਸ਼ਰਫ਼ ਪਹਿਲਾ ਸਥਾਨ ,ਪੇਂਟਿੰਗ ਮੁਕਾਬਲੇ ਵਿੱਚ ਨੁਸਰਤ ਜਹਾਂ ਬੇਗ਼ਮ ਪਹਿਲਾ ਸਥਾਨ ,ਰੰਗੋਲੀ ਬਣਾਉਣ ਦੇ ਮੁਕਾਬਲੇ ਵਿੱਚੋਂ ਮੁਸਕਾਨ ਦੂਸਰਾ ਸਥਾਨ, ਫ਼ੁਲਕਾਰੀ ਕੱਢਣ ਦੇ ਮੁਕਾਬਲੇ ਵਿੱਚ ਸਨਮਪ੍ਰੀਤ ਕੌਰ ਨੇ ਦੂਸਰਾ ਸਥਾਨ, ਵਾਦ- ਵਿਵਾਦ (ਪੰਜਾਬੀ )ਮੁਕਾਬਲੇ ਵਿੱਚ ਮਹਿਕਦੀਪ ਕੌਰ ਅਤੇ ਮਨਪ੍ਰੀਤ ਕੌਰ ਤੀਸਰਾ ਸਥਾਨ , ਸ਼ਾਸਤਰੀ ਸੰਗੀਤ (ਬਿਨਾਂ ਤਾਲ਼ ਵਾਜੇ) ਵਿੱਚ ਸਿਮਰਨ ਸਿੰਘ ਤੀਸਰਾ ਸਥਾਨ , ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਸੰਜਨਾ ਤੀਸਰਾ ਸਥਾਨ ,ਕਾਰਟੂਨ ਬਣਾਉਣ ਵਿੱਚ ਆਇਸ਼ਾ ਖਾਤੂਨ ਤੀਸਰਾ ਸਥਾਨ ਹਾਸਿਲ ਕੀਤਾ ਹੈ। ਕਾਲਜ ਗਿੱਧਾ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੱਭਿਆਚਾਰਕ ਅਤੇ ਕਲਾਤਮਕ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਾਰਜ਼ ਅੱਪ ਟਰਾਫ਼ੀ ਜਿੱਤੀ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਦੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਨੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਮੂਹ ਟੀਮ ਇੰਚਾਰਜ ਤੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਟ ਕੀਤੀ ਹੈ। ਕਾਲਜ ਸਟਾਫ਼ ਵੱਲੋਂ ਯੁਵਕ ਮੇਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਾਲਜ ਵੱਲੋਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪਿਛਲੇ ਸਮੇਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਯੂਨੀਵਰਸਿਟੀ ਪੱਧਰ ਤੇ ਇਨਾਮ ਪ੍ਰਾਪਤ ਕੀਤੇ ਹਨ।