ਕਾਦੀਆਂ,27 ਅਕਤੂਬਰ (ਤਾਰੀ)-ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਨ ਸੀ ਸੀ ਕੈਡਿਟ ਸੀਨੀਅਰ ਅੰਡਰ ਆਫ਼ੀਸਰ ਰੀਆ ਸਿੰਘ ਨੇ ਐਡਵਾਂਸ ਲੀਡਰਸ਼ਿਪ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਕੌਮੀ ਪੱਧਰ ਤੇ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐੱਨ .ਸੀ. ਸੀ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ 22 ,ਪੰਜਾਬ ਐਨ ਸੀ ਸੀ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਨਵਨੀਤ ਜੈਸਵਾਲ ,ਸੀ ਐਚ ਐਮ ਪਰਮਿੰਦਰ ਸਿੰਘ ਅਤੇ ਹਵਲਦਾਰ ਨਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਾਲਜ ਦੀ ਐਨ .ਸੀ .ਸੀ ਕੈਡਿਟ ਸੀਨੀਅਰ ਅੰਡਰ ਆਫੀਸਰ ਰੀਆ ਸਿੰਘ ਨੇ 12 ਰੋਜ਼ਾ ਐਡਵਾਂਸ ਲੀਡਰਸ਼ਿਪ ਕੈਂਪ ਜੋ ਕਿ ਰਾਣੀਬਾਗ ਉੱਤਰਾਖੰਡ ਵਿਖੇ ਆਯੋਜਿਤ ਕੀਤਾ ਗਿਆ ਸੀ ,ਉਸ ਵਿੱਚ ਹਿੱਸਾ ਲਿਆ ਸੀ । ਇਸ ਬੇਸਿਕ ਲੀਡਰਸ਼ਿਪ ਕੈਂਪ ਵਿੱਚ ਵੱਖ–ਵੱਖ ਡਾਇਰੈਕਟਰੇਟ ਦੇ ਐਨ ਸੀ ਸੀ ਕੈਡਿਟਾਂ ਵੱਲੋਂ ਹਿੱਸਾ ਲਿਆ ਗਿਆ ਸੀ। ਇਹ ਕੈਂਪ ਉੱਤਰਾਖੰਡ ਡਾਇਰੈਕਟਰੇਟ ਦੇ ਨੈਨੀਤਾਲ ਗਰੁੱਪ ਵੱਲੋਂ ਲਗਾਇਆ ਗਿਆ ਸੀ ।ਸੀਨੀਅਰ ਅੰਡਰ ਆਫ਼ੀਸਰ ਰੀਆ ਸਿੰਘ ਨੇ ਇਸ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ।ਇਸ ਕੈਂਪ ਦੌਰਾਨ ਲੀਡਰਸ਼ਿਪ ਅਤੇ ਸ਼ਖ਼ਸੀਅਤ ਉਸਾਰੀ ,ਸਮਾਜਿਕ ਕੰਮਾਂ ਨਾਲ ਜੁੜੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਸਿਖਲਾਈ ਦੌਰਾਨ ਸੈਨਿਕ ਅਭਿਆਸ ਨਾਲ ਜੁੜੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਰੀਆ ਸਿੰਘ ਦਾ ਪ੍ਰਦਰਸ਼ਨ ਵਧੀਆ ਰਿਹਾ। ਇਸ ਤੋਂ ਇਲਾਵਾ ਸੈਨਿਕ ਅਫਸਰ ਦੀ ਚੋਣ ਵਾਸਤੇ ਇੰਟਰਵਿਊ ਦੀ ਤਿਆਰੀ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਇਸ ਕੈਂਪ ਦੌਰਾਨ ਕਰਵਾਈਆਂ ਗਤੀਵਿਧੀਆਂ ਵਿੱਚ ਸੀਨੀਅਰ ਅੰਡਰ ਆਫ਼ੀਸਰ ਰੀਆ ਸਿੰਘ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪੁੱਜਣ ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਸਮੇਤ ਸਟਾਫ਼ ਮੈਂਬਰਾਂ ਵੱਲੋਂ ਰੀਆ ਸਿੰਘ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਉਸਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀ ਲਈ ਉਸ ਨੂੰ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਭੇਟ ਕੀਤੀ।
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਐਨ ਸੀ ਸੀ ਕੈਡਿਟ ਰੀਆ ਸਿੰਘ ਨੇ ਐਡਵਾਂਸ ਲੀਡਰਸ਼ਿਪ ਕੈਂਪ ਵਿੱਚ ਕੀਤਾ ਵਧੀਆ ਪ੍ਰਦਰਸ਼ਨ।
Date: