ਕਾਦੀਆਂ 1 ਅਕਤੂਬਰ
(ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈੱਸ ਸਕੱਤਰ ਮੌਲਾਨਾ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਰੂਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਆਪਣੇ ਸੰਬੋਧਨ ਰਾਹੀਂ ਦੱਸਿਆ ਹੈ ਕਿ ਸਾਨੂੰ ਉਸ ਪਵਿੱਤਰ ਖੁਦਾ ਦੀ ਇਬਾਦਤ ਬਿਨਾਂ ਕਿਸੇ ਇਨਾਮ ਦੇ ਲਾਲਚ ਤੋਂ ਬਿਨਾਂ ਕਰਨੀ ਚਾਹੀਦੀ ਹੈ ਮਜਲਿਸ ਅਨੁਸਾਰ ਉਲ੍ਹਾਹ ਲੰਡਨ ਦੇ ਸਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਫਰਮਾਇਆ ਕਿ ਇੱਕ ਨਿਸ਼ਚਿਤ ਉਮਰ ਵਿੱਚ ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਉਹਨਾਂ ਨੇ ਇੰਨੀ ਸੇਵਾ ਕੀਤੀ ਹੈ ਇਸ ਲਈ ਉਹ ਕੁਝ ਇਨਾਮ ਦੇ ਹੱਕਦਾਰ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਸਿਰਫ ਦੁਨਿਆਵੀ ਇਨਾਮ ਹੁੰਦੇ ਹਨ ਜੋ ਉਹ ਲੱਭ ਰਹੇ ਹੁੰਦੇ ਹਨ lਆਪ ਜੀ ਨੇ ਫਰਮਾਇਆ ਕਿ ਅੱਲਾਹ ਦੀ ਇਬਾਦਤ ਵਿੱਚ ਇਸ ਤਰ੍ਹਾਂ ਲੀਨ ਹੋ ਜਾਵੋ ਕਿ ਉਸ ਸਰਬ ਸ਼ਕਤੀਮਾਨ ਖੁਦਾ ਵੱਲੋਂ ਬਖਸ਼ੇ ਜਾਣ ਵਾਲੇ ਇਨਾਮ ਦੇ ਹੱਕਦਾਰ ਬਣੋ l ਮੁਸਲਿਮ ਜਮਾਤ ਅਹਿਮਦੀਆ ਵਿੱਚ 40 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਅਨਸਾਰ ਉਲਾ ਕਿਹਾ ਜਾਂਦਾ ਹੈ ਆਪ ਜੀ ਨੇ ਫਰਮਾਇਆ ਕਿ ਕਿਉਂਕਿ ਉਮਰ ਦੇ ਇਸ ਹਿੱਸੇ ਵਿੱਚ ਮੈਂ ਅਨਸਾਰ ਉਲ੍ਹਾਹ ਦੇ ਮੈਂਬਰਾਂ ਨੂੰ ਕਹਿੰਦਾ ਹਾਂ ਕਿ ਉਹਨਾਂ ਨੂੰ ਆਪਣੇ ਇਸ ਅਨੁਭਵ ਜਾਂ ਸੇਵਾ ਦੇ ਕਾਰਨ ਕੋਈ ਅਜਿਹੀ ਸੋਚ ਉਤਪੰਨ ਹੋਵੇ ਤਾਂ ਉਹਨਾਂ ਨੂੰ ਅਜਿਹੀ ਸੋਚ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਅੱਲਾਹ ਵੱਲੋਂ ਇਨਾਮ ਪ੍ਰਾਪਤ ਕਰਨ ਦੀ ਕੋਸ਼ਿਸ਼ਾਂ ਵਿੱਚ ਲੱਗੇ ਰਹਿਣਾ ਚਾਹੀਦਾ ਹੈl ਅਤੇ ਉਸ ਦੀ ਪ੍ਰਾਪਤੀ ਖੁਦਾ ਦੀ ਸੱਚੇ ਦਿਲ ਨਾਲ ਇਬਾਦਤ ਅਤੇ ਮਾਨਵਤਾ ਦੀ ਸੇਵਾ ਅਤੇ ਇਨਸਾਨੀਅਤ ਅਤੇ ਭਾਈਚਾਰੇ ਨੂੰ ਦੁਨੀਆਂ ਵਿੱਚ ਅਮਨ ਸ਼ਾਂਤੀ ਨੂੰ ਸਥਾਪਿਤ ਕਰਨ ਨਾਲ ਹੁੰਦੀ ਹੈ l ਇਸ ਸਮਾਰੋਹ ਦੇ ਅਖੀਰ ਵਿੱਚ ਦੁਨੀਆਂ ਵਿੱਚ ਅਮਨ ਸ਼ਾਂਤੀ ਲਈ ਵੀ ਦੁਆ ਕੀਤੀ ਗਈ l
ਸਾਨੂੰ ਉਸ ਪਵਿੱਤਰ ਖੁਦਾ ਦੀ ਇਬਾਦਤ ਬਿਨਾਂ ਕਿਸੇ ਇਨਾਮ ਦੇ ਲਾਲਚ ਤੋਂ ਬਿਨਾਂ ਕਰਨੀ ਚਾਹੀਦੀ ਹੈ- ਮਿਰਜ਼ਾ ਮਸਰੂਰ ਅਹਿਮਦ
Date: