ਬਟਾਲਾ, 15 ਮਈ ( ਅਬਦੁਲ ਸਲਾਮ ਤਾਰੀ) ਸ੍ਰੀ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ 16 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਕੱਲ 16 ਮਈ ਨੂੰ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਹਲਕੇ ਦੇ ਪਿੰਡ ਲੱਖੋਰਾ ਵਿਖੇ ਸ਼ਾਮ 4 ਵਜੇ, ਦੀਵਾਨੀਵਾਲ ਕਲਾਂ ਵਿਖੇ ਸ਼ਾਮ 5 ਵਜੇ ਅਤੇ ਦੀਵਾਨੀਵਾਲ ਖੁਰਦ ਵਿਖੇ ਸ਼ਾਮ 6 ਵਜੇ ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ। 17 ਮਈ ਨੂੰ ਪਿੰਡ ਮਸਾਣੀਆਂ ਵਿਖੇ ਸ਼ਾਮ 4 ਵਜੇ, ਪੱਟੀ ਰਿਆੜ ਵਿਖੇ ਸ਼ਾਮ 5 ਵਜੇ ਅਤੇ ਕੰਡਿਆਲ ਵਿਖੇ ਸ਼ਾਮ 6 ਵਜੇ , 18 ਮਈ ਨੂੰ ਕੋਟਲੀ ਭਾਨ ਸਿੰਘ, ਸ਼ਾਮ 4 ਵਜੇ, ਪਿੰਡ ਲੋਗੋਂਵਾਲ ਕਲਾਂ ਵਿਖੇ ਸ਼ਾਮ 5 ਵਜੇ, ਅਤੇ ਲੋਗੋਂਵਾਲ ਖੁਰਦ , ਸ਼ਾਮ 6 ਵਜੇ , 19 ਮਈ ਪਿੰਡ ਕਾਲੀਆਂ ਸ਼ਾਮ 4 ਵਜੇ, ਨਵਾਂ ਪਿੰਡ ਮੇਹਮੋਵਾਲ ਸ਼ਾਮ 5 ਵਜੇ, ਅਤੇ ਮਲਕਪੁਰ ਸ਼ਾਮ 6 ਵਜੇ, 20 ਮਈ ਨੂੰ ਪਿੰਡ ਬੇਹਲੂਵਾਲ ਸ਼ਾਮ 4 ਵਜੇ, ਵਡਾਲਾ ਗ੍ਰੰਥੀਆਂ ਸ਼ਾਮ 5 ਵਜੇ, ਅਤੇ ਚਾਹਗਿੱਲ ਸ਼ਾਮ 6 ਵਜੇ, 21 ਮਈ ਨੂੰ ਪਿੰਡ ਲੀਲ ਖੁਰਦ ਸ਼ਾਮ 4 ਵਜੇ, ਦੋਲਤਪੁਰ ਸ਼ਾਮ 5 ਵਜੇ,ਅਤੇ ਧਾਰੀਵਾਲ ਥਿੰਦ ਸ਼ਾਮ 6 ਵਜੇ, 22 ਮਈ ਨੂੰ ਪਿੰਡ ਬਸਤੀ ਬਾਜ਼ੀਗਰ ਥਿੰਦ ਸ਼ਾਮ 4 ਵਜੇ, ਧੰਨੇ ਸ਼ਾਮ 5 ਵਜੇ, ਅਤੇ ਡੱਲਾ ਮੋੜ ਸ਼ਾਮ 6 ਵਜ਼ੇ, 23 ਮਈ ਨੂੰ ਪਿੰਡ ਡੱਲਾ ਕਲਾਂ ਸ਼ਾਮ 4 ਵਜੇ, ਡੱਲਾ ਸ਼ਾਮ 5 ਵਜੇ, ਅਤੇ ਡੱਲਾ ਵਾੜਾ ਸ਼ਾਮ 6 ਵਜੇ, ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।
ਇਸੇ ਤਰਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਕੱਲ੍ਹ 16 ਮਈ ਸ਼ਾਮ 4 ਵਜੇ ਪਿੰਡ ਵੱਡਾ ਰੰਗੜ ਨੰਗਲ ਵਿਖੇ, ਸ਼ਾਮ 5 ਵਜੇ ਜੇਤੋ ਸਰਜਾ ਅਤੇ ਜਹਾਦਪੁਰ ਵਿਖੇ ਸ਼ਾਮ 6 ਵਜੇ ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗਾ। 17 ਮਈ ਨੂੰ ਪਿੰਡ ਕੰਡਿਆਲ ਸ਼ਾਮ 4 ਵਜੇ, ਬਹਾਦਰ ਹੁਸੈਨ ਸ਼ਾਮ 5 ਵਜੇ, ਮਿਸ਼ਰਪੁਰ ਸ਼ਾਮ 6 ਵਜੇ, 18 ਮਈ ਨੂੰ ਪਿੰਡ ਭਾਮ ਸ਼ਾਮ 4 ਵਜੇ, ਭਾਮੜੀ ਸ਼ਾਮ 5 ਵਜੇ, ਹਰਚੋਵਾਲ ਸ਼ਾਮ 6 ਵਜੇ, 19 ਮਈ ਪਿੰਡ ਦਕੋਹਾ ਸ਼ਾਮ 4 ਵਜੇ, ਪੱਡੇ ਸ਼ਾਮ 5 ਵਜੇ, ਪੇਜੋਚੱਕ ਸ਼ਾਮ 6 ਵਜੇ, 20 ਮਈ ਪਿੰਡ ਖੁਜਾਲਾ ਸ਼ਾਮ 4 ਵਜੇ, ਧੁੰਦੋਈ ਸ਼ਾਮ 5 ਵਜੇ, ਪੰਜ ਗਰਾਈਆਂ ਸ਼ਾਮ 6 ਵਜੇ, 21 ਮਈ ਪਿੰਡ ਮਾੜੀ ਪੰਨਵਾਂ ਸ਼ਾਮ 4 ਵਜੇ, ਖੋਜਕੀਪੁਰ ਸ਼ਾਮ 5 ਵਜੇ, ਬਹਾਦਰਪੁਰ ਰਾਜੋਆ ਸ਼ਾਮ 6 ਵਜੇ, 22 ਮਈ ਪਿੰਡ ਐਨੋਕੋਟ ਸ਼ਾਮ 4 ਵਜੇ, ਭੰਬੋਈ 5 ਵਜੇ, ਚੌਧਰੀਵਾਲ ਸ਼ਾਮ 6 ਵਜੇ, 23 ਮਈ, ਪਿੰਡ ਵੀਲਾਬੱਜੂ ਸ਼ਾਮ 4 ਵਜੇ, ਲਾਧਾਮੁੰਡਾ ਸ਼ਾਮ 5 ਵਜੇ, ਪੈਰੋਸ਼ਾਹ ਸ਼ਾਮ 6 ਵਜੇ, ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।
ਇਸੇ ਤਰਾਂ ਫਤਿਹਗੜ੍ਹ ਚੂੜੀਆਂ ਹਲਕੇ ਅੰਦਰ ਬਲਬੀਰ ਸਿੰਘ ਚੇਅਰਮੈਨ ਪਨਸਪ ਪੰਜਾਬ ਦੀ ਅਗਵਾਈ ਹੇਠ 17 ਮਈ ਨੂੰ ਪਿੰਡ ਬਹਾਦੁਰਪੁਰ ਸ਼ਾਮ 4 ਵਜੇ, ਦਿਆਲਗੜ੍ਹ ਸ਼ਾਮ 5 ਵਜੇ, ਅਤੇ ਉਦੋਵਾਲ ਸ਼ਾਮ 6 ਵਜੇ, 18 ਮਈ ਨੂੰ ਪਿੰਡ ਬੱਜੂਮਾਨ ਸ਼ਾਮ 4 ਵਜੇ, ਚਹਿੱਤ ਸ਼ਾਮ 5 ਵਜੇ, ਅਤੇ ਸੇਖੂਪੁਰ ਖੁਰਦ ਸ਼ਾਮ 6 ਵਜੇ, 19 ਮਈ ਨੂੰ ਬੂਲੋਵਾਲ ਸ਼ਾਮ 4 ਵਜੇ, ਦਾਬਾਂਵਾਲੀ ਕਲਾ ਸ਼ਾਮ 5 ਵਜੇ, ਅਤੇ ਦਾਬਾਂਵਾਲੀ ਖੁਰਦ ਸ਼ਾਮ 6 ਵਜੇ, 21 ਮਈ ਨੂੰ ਅਕਰਪੁਰਾ ਕਲਾਂ ਸ਼ਾਮ 4 ਵਜੇ, ਚੰਦੂਮਾਜਾਂ ਸ਼ਾਮ 5 ਵਜੇ, 22 ਮਈ ਨੂੰ ਤਲਵੰਡੀ ਲਾਲ ਸਿੰਘ ਸ਼ਾਮ 4 ਵਜੇ, ਕਿਲੇ ਲਾਲ ਸਿੰਘ, ਸ਼ਾਮ 5 ਵਜੇ, ਭਾਗੋਵਾਲ ਨਵਾਂ ਸ਼ਾਮ 6 ਵਜੇ, 23 ਮਈ ਨੂੰ ਪਿੰਡ ਦਾਖਲਾ ਸ਼ਾਮ 4 ਵਜੇ, ਤਲਵੰਡੀ ਝੀਰਾਂ ਸ਼ਾਮ 5 ਵਜੇ, ਸ਼ਾਮਪੁਰ ਸ਼ਾਮ 6 ਵਜੇ, ‘ਨਸ਼ਾ ਮੁਕਤੀ ਯਾਤਰਾ’ ਕੀਤੀ ਜਾਵੇਗੀ।