ਕਾਦੀਆਂ 4 ਨਵੰਬਰ (ਸਲਾਮ ਤਾਰੀ)
ਅੱਜ ਕਾਦੀਆਂ ਵਿਖੇ ਰੈਬੋ ਸਕੂਲ ਵੱਲੋਂ ਸਪੋਰਟਸ ਦਿਵਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਸਪੋਰਟਸ ਮੁਕਾਬਲੇ ਕਰਵਾਏ ਗਏ। ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ।
ਇਸ ਮੌਕੇ ਬੱਚਿਆਂ ਦੇ ਪੇਰੈਂਟਸ ਦੇ ਮੁਕਾਬਲੇ ਵੀ ਕਰਵਾਏ ਗਏ ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰੈਂਬੋ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬੱਚਿਆਂ ਲਈ ਬਹੁਤ ਜਰੂਰੀ।

ਇਸ ਕਰਕੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲ ਵਿੱਚ ਸਪੋਰਟਸ ਦਿਵਸ। ਮਨਾਇਆ ਗਿਆ ।

ਖੇਡ ਮੁਕਾਬਲਿਆਂ ਦੌਰਾਨ ਬੱਚਿਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।

ਸਕੂਲ ਦੀ ਪ੍ਰਿੰਸੀਪਲ ਨੇ ਆਏ ਹੋਏ ਪੇਰੈਂਟਸ ਦਾ ਧੰਨਵਾਦ ਕੀਤਾ ਅਤੇ ਸਕੂਲ ਸਟਾਫ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਕੜੀ ਮਿਹਨਤ ਸਦਕਾ ਅੱਜ ਦਾ ਇਹ ਦਿਨ ਕਾਮਯਾਬ ਬਣਾਇਆ