ਕਾਦੀਆਂ 2 ਮਈ (ਸਲਾਮ ਤਾਰੀ)
ਬੀਤੀ ਰਾਤ ਪਏ ਮੀਂਹ ਦੇ ਕਾਰਨ ਮਾਰਕੀਟ ਕਮੇਟੀ ਕਾਦੀਆਂ ਅਧੀਨ ਆਉਂਦੀ ਸਭ ਮੰਡੀ ਕਾਹਲਵਾਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਕਣਕ ਦੀਆਂ ਬੋਰੀਆਂ ਗਿੱਲੀਆਂ ਹੋਣ ਦੇ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ ਉੱਥੇ ਮੌਜੂਦ ਕੰਮ ਕਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਕਰੀਬ 50 ਦੇ ਲਗਭਗ ਕਣਕ ਦੀਆਂ ਬੋਰੀਆਂ ਗਿੱਲੀਆਂ ਹੋ ਚੁੱਕੀਆਂ ਹਨ ਅਤੇ ਪਾਣੀ ਮੰਡੀਆਂ ਦੇ ਵਿੱਚ ਇਸ ਤਰ੍ਹਾਂ ਖੜਾ ਹੈ ਜਿਵੇਂ ਮੰਡੀਆਂ ਦੇ ਵਿੱਚ ਛੋਟੇ ਛੋਟੇ ਛੱਪੜ ਬਣੇ ਹੋਣ । ਮੰਡੀਆਂ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੋਇਆ ਵੱਡਾ ਨੁਕਸਾਨ। ਇੱਥੇ ਦੱਸ ਦਈਏ ਕਿ ਅਜੇ ਵੀ ਬਰਸਾਤੀ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਸ਼ੈਡ ਨਾ ਹੋਣ ਕਾਰਨ ਖੁੱਲੇ ਅਸਮਾਨ ਹੇਠਾਂ ਪਈ ਕਣਕ ਭਾਰੀ ਮਾਤਰਾ ਵਿੱਚ ਹੋ ਸਕਦੀ ਹੈ ਖਰਾਬ ।ਪਰ ਸਭ ਕੁਝ ਦੇਖਦੇ ਹੋਏ ਵੀ ਸਬੰਧਤ ਪ੍ਰਸ਼ਾਸਨ ਤੇ ਮਹਿਕਮੇ ਦੇ ਅਧਿਕਾਰੀ ਅਜੇ ਤੱਕ ਬੇਖਬਰ ਦਿਖਾਈ ਦੇ ਰਹੇ ਹਨ। ਇੱਥੇ ਦੱਸ ਦਈਏ ਕਿ ਮਾਰਕੀਟ ਕਮੇਟੀ ਕਾਦੀਆਂ ਅਧੀਨ ਆਉਂਦੀ ਕਾਦੀਆਂ ਦਾਣਾ ਮੰਡੀ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਪਾਣੀ ਇਕੱਠਾ ਹੋਣ ਕਾਰਨ ਰਾਹਗੀਰਾਂ ਨੂੰ ਅਤੇ ਕਣਕ ਲੈ ਕੇ ਆਉਣ ਵਾਲਿਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਥਾਂ ਥਾਂ ਤੇ ਪਾਣੀ ਇਕੱਠਾ ਹੋਣ ਦੇ ਕਾਰਨ ਇਸ ਉੱਪਰੋਂ ਪਾਣੀ ਦੇ ਵਿੱਚ ਮੱਛਰ ਦੀ ਪੈਦਾਵਾਰ ਵੱਧ ਸਕਦੀ ਹੈ ਅਤੇ ਮੱਛਰ ਦੀ ਪੈਦਾਵਾਰ ਵਧਣ ਦੇ ਕਾਰਨ ਮੰਡੀਆਂ ਵਿੱਚ ਬੈਠੇ ਕਿਸਾਨ ਜਿਮੀਦਾਰ ਅਤੇ ਮਜ਼ਦੂਰ ਵਰਗ ਮਸ਼ਰ ਦਾ ਸ਼ਿਕਾਰ ਬਣ ਸਕਦੇ ਹਨ। ਅਤੇ ਭਿਆਨਕ ਬਿਮਾਰੀਆਂ ਦੇ ਨਾਲ ਘਿਰ ਸਕਦੇ ਹਨ। ਸਥਾਨਕ ਲੋਕਾਂ ਨੇ ਅਤੇ ਮੰਡੀ ਦੇ ਵਿੱਚ ਕੁਝ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੰਡੀਆਂ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਕਿਉਂਕਿ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸਨ ਹੀ ਜਿੰਮੇਵਾਰ ਹੋਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੰਡੀਆਂ ਦੇ ਵਿੱਚ ਜੋ ਕਣਕ ਆਉਣ ਤੋਂ ਪਹਿਲਾਂ ਪ੍ਰਬੰਧ ਹੋਣੇ ਚਾਹੀਦੇ ਹਨ ਉਹ ਪ੍ਰਬੰਧ ਨਾਮਾਤਰ ਹਨ ਜਿਸ ਕਾਰਨ ਅਜਿਹਾ ਨੁਕਸਾਨ ਹਰ ਸਾਲ ਹੀ ਹੁੰਦਾ ਹੈ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਰਸਾਤ ਹੁੰਦੀ ਹੈ ਤਾਂ ਕਣਕ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਸਬੰਧਤ ਮਹਿਕਮੇ ਦੇ ਅਧਿਕਾਰੀ ਕਿੰਨਾ ਕੁ ਸੁਚੇਤ ਹੁੰਦੇ ਹਨ। ਜਾਂ ਫਿਰ ਇਸੇ ਤਰ੍ਹਾਂ ਹੀ ਅਣਜਾਣ ਬਣੇ ਰਹਿਣਗੇ