ਕਰਦੀਆਂ 5 ਅਕਤੂਬਰ (ਸਲਾਮ ਤਾਰੀ)
ਮੁਸਲਿਮ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਮਜਲਿਸ ਖੁਦਾਮ ਉਲ ਅਹਿਮਦੀਆ ਅਤੇ ਬੱਚਿਆਂ ਦੀ ਸੰਸਥਾ ਮਜਲਿਸ ਅਤਫਾਲ ਉਲ ਅਹਿਮਦੀਆ ਦਾ ਸਲਾਨਾ ਸੰਮੇਲਨ ਪਵਿੱਤਰ ਕੁਰਾਨ ਸ਼ਰੀਫ ਦੀ ਤਿਲਾਵਤ ਦੇ ਨਾਲ ਕਾਦੀਆਂ ਵਿਖੇ ਆਰੰਭ ਹੋ ਗਿਆ ਇਸ ਤੋਂ ਬਾਅਦ ਮਜਲਿਸ ਦਾ ਕੌਮੀ ਝੰਡਾ ਵੀ ਲਹਿਰਾਇਆ ਗਿਆ l

ਇਹਨਾਂ ਸੰਸਥਾਵਾਂ ਦੀ ਬੁਨਿਆਦ ਮੁਸਲਿਮ ਜਮਾਤ ਅਹਿਮਦੀਆ ਦੇ ਦੂਸਰੇ ਖਲੀਫਾ ਹਜ਼ਰਤ ਮਿਰਜ਼ਾ ਬਸ਼ੀਰ ਉਦੀਨ ਮਹਿਮੂਦ ਅਹਿਮਦ ਸਾਹਿਬ ਨੇ ਰੱਖੀ ਸੀ l

ਮੁਸਲਿਮ ਜਮਾਤ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਇਸ ਤਿੰਨ ਰੋਜ਼ਾ ਚੱਲਣ ਵਾਲੇ ਸੰਮੇਲਨ ਵਿੱਚ ਨੌਜਵਾਨਾਂ ਅਤੇ ਬੱਚਿਆਂ ਦੇ ਜਿੱਥੇ ਅਧਿਆਤਮਿਕ ਅਤੇ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਉਸ ਦੇ ਨਾਲ ਨਾਲ ਨੌਜਵਾਨਾਂ ਅਤੇ ਬੱਚਿਆਂ ਦੇ ਅੰਦਰ ਕੌਮ ਅਤੇ ਦੇਸ਼ ਦੀ ਸੇਵਾ ਆਪਸੀ ਭਾਈਚਾਰਕ ਸਾਂਝ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ l

ਹਜ਼ਰਤ ਮਿਰਜ਼ਾ ਬਸ਼ੀਰੁਦੀਨ ਮਹਿਮੂਦ ਅਹਿਮਦ ਸਾਹਿਬ ਨੇ ਜਦੋਂ ਨੌਜਵਾਨਾਂ ਦੀ ਇਹਨਾਂ ਸੰਸਥਾਵਾਂ ਦੀ ਬੁਨਿਆਦ ਰੱਖੀ ਸੀ ਤਾਂ ਆਪ ਜੀ ਨੇ ਫਰਮਾਇਆ ਕਿ “ਕੌਮਾਂ ਦਾ ਸੁਧਾਰ ਨੌਜਵਾਨਾਂ ਦੇ ਸੁਧਾਰ ਤੋਂ ਬਿਨਾਂ ਨਹੀਂ ਹੋ ਸਕਦਾ ”
ਇਸ ਲਈ ਮਜਲਿਸ ਵੱਲੋਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਉਹਨਾਂ ਦਾ ਚੰਗੇ ਢੰਗ ਨਾਲ ਮਾਰਗ ਦਰਸ਼ਨ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ l ਅੱਜ ਇਸ ਮੌਕੇ ਬੁਸਤਾਨੇ ਅਹਿਮਦ ਅਹਿਮਦੀਆ ਮੈਦਾਨ ਵਿਖੇ ਬੱਚਿਆਂ ਦੇ ਅਤੇ ਨੌਜਵਾਨਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਇਸ ਦੇ ਨਾਲ ਹੀ ਨੌਜਵਾਨਾਂ ਅਤੇ ਬੱਚਿਆਂ ਦੇ ਵਿਦਿਅਕ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ l ਅੱਜ ਇਸ ਮੌਕੇ ਹਾਫਿਜ ਨਈਮ ਪਾਸ਼ਾ ਪ੍ਰਧਾਨ ਯੂਥ ਵਿੰਗ ਕਾਦੀਆਂ, ਸਈਅਦ ਸ਼ਰਜੀਲ ਅਹਿਮਦ ਪ੍ਰਧਾਨ ਸੰਮੇਲਨ ਕਮੇਟੀ, ਸਈਅਦ ਸਈਦ ਉਦੀਨ, ਰਿਹਾਨ ਸ਼ੇਖ, ਸ਼ਾਕਿਰ ਅਨਵਰ, ਅਤਾ ਉਲ ਬਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸੀ।