ਬਿਮਾਰੀਆਂ ਦੀ ਰੋਕਥਾਮ ਲਈ ਸੀ.ਐਮ ਦੀ ਯੋਗਸ਼ਾਲਾ ਵੱਧ ਤੋਂ ਵੱਧ ਆਪਣਾਓ-ਜ਼ਿਲ੍ਹਾ ਕੁਆਰਡੀਨੇਟਰ ਲਵਪ੍ਰੀਤ ਸਿੰਘ

Date:

ਬਟਾਲਾ, 25 ਅਪ੍ਰੈਲ (ਅਬਦੁਲ ਸਲਾਮ ਤਾਰੀ) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸੀ.ਐਮ ਦੀ ਯੋਗਸ਼ਾਲਾ ਪੂਰੇ ਪੰਜਾਬ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਅੰਤਰਗਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਗਤਪੁਰਾਬਲਾਕ ਕਾਦੀਆਂ ਵਿਖੇ ਪਿਛਲੇ ਡੇਢ ਸਾਲ ਤੋਂ ਸੀ.ਐਮ ਦੀ ਯੋਗਸ਼ਾਲਾ ਦੇ ਕੈਂਪ ਲਗਾਏ ਜਾ ਰਹੇ ਹਨ।

ਇਸ ਸਬੰਧੀ ਗੱਲ ਕਰਦਿਆਂ ਲਵਪ੍ਰੀਤ ਸਿੰਘਜ਼ਿਲ੍ਹਾ ਕੁਆਰਡੀਵੇਟਰ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾਜਿਸ ਵਿੱਚ ਵੱਖ-ਵੱਖ ਉਮਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਬਿਮਾਰੀਆਂ ਦੂ ਕਰਨ ਵਿੱਚ ਕਾਫੀ ਫਾਇਦਾ ਮਿਲ ਰਿਹਾ ਹੈ। ਮੈਂਬਰਾਂ ਨੇ ਦੱਸਿਆ ਕਿ ਮੈਂ ਸੋਨੀਆ ਰਾਣੀ  ਡੇਢ ਸਾਲ ਤੋਂ ਯੋਗਾ ਕਰ ਰਹੀ ਹਾਂ ਇਸ ਨਾਲ ਮੇਰਾ ਮੋਟਾਪਾ ਤਾਂ ਘੱਟ ਹੋਇਆ ਹੀ ਹੈ ਨਾਲ ਹੀ ਥਾਇਰਾਇਡ ਯੂਰੀਆ ਵੀ ਕੰਟਰੋਲ ਵਿੱਚ ਹੋਇਆ ਹੈ

ਇਸੇ ਤਰਾਂ ਸੁਮਨ ਨੂੰ ਹਾਰਟ ਦੀ ਸਮੱਸਿਆ ਸੀ। ਬੀ.ਪੀ ਵੀ ਬਹੁਤ ਜਿਆਦਾ ਵੱਧਦਾ ਸੀ ਪਰ ਯੋਗਾ ਕਰਨ ਨਾਲ ਬਹੁਤ ਲਾਭ ਮਿਲÇਆ। ਕੁਲਦੀਪ ਕੌਰ ਦੀ ਸ਼ੂਗਰ ਬਹੁਤ ਜਿਆਦਾ ਵੱਧ ਜਾਂਦੀ ਸੀ ਪਰ ਹੁਣ ਉਹ ਠੀਕ ਹਨ। ਰਵਨੀਤ ਨੂੰ ਪੀ.ਸੀ.ਓ.ਡੀ ਦੀ ਬਹੁਤ ਜਿਆਦਾ ਸਮੱਸਿਆ ਸੀ ਹੁਣ ਉਹ ਠਿੀਕ ਹੈ।

ਉਨਾਂ ਅੱਗੇ ਦੱਸਿਆ ਕਿ ਜੇਕਰ ਤੁਸੀਂ ਵੀ ਆਪਣੇ ਮੁਹੱਲੇ ਵਿੱਚ ਸੀ.ਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਤਾਂ  76694-00500ਨੰਬਰ ਉੱਪਰ ਇੱਕ ਮਿਸ ਕਾਲ ਕਰੋ ਤੁਹਾਡੇ ਕੋਲ ਟੀਚਰ ਸਰਕਾਰ ਵੱਲੋਂ ਭੇਜਿਆ ਜਾਵੇਗਾ। ਉਨਾਂ ਅਪੀਲ ਕੀਤੀ ਕਿ ਯੋਗਾ ਵੱਧ ਤੋਂ ਵੱਧ ਅਪਣਾਓ ਤੇ ਬਿਮਾਰੀਆਂ ਤੋਂ ਨਿਜਾਤ ਪਾਓ।

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...