ਕਾਦੀਆ 10 ਜੂਨ (ਤਾਰੀ)
ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੰਜਗਰਾਈਆਂ ਧੀਰਾ ਦਈਆ ਪਿੰਡਾਂ ਦਾ ਇੱਕ ਸਾਂਝਾ ਕੈਂਪ ਪਿੰਡ ਪੰਜ ਗਰਾਈਆਂ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਗਿਆ ।ਇਸ ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਪੀਏਯੂ ਤੋਂ ਡਾਕਟਰ ਰਾਜਵਿੰਦਰ ਕੌਰ ਅਤੇ ਡਾ ਸਤਵਿੰਦਰਜੀਤ ਕੌਰ ਓਚੇਚੇ ਤੌਰ ਕੈਂਪ ਵਿੱਚ ਸ਼ਿਰਕਤ ਕੀਤੀ ।ਅਤੇ ਆਏ ਹੋਏ ਕਿਸਾਨ ਵੀਰਾਂ ਦੇ ਨਾਲ ਉਹਨਾਂ ਨੇ ਮੱਕੀ ਦੇ ਸੰਬੰਧ ਵਿੱਚ ਸਿੱਧੀ ਬਿਜਾਈ ਦੇ ਸੰਬੰਧ ਵਿੱਚ ਤੇ ਬਾਕੀ ਫਸਲਾਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਫਸਲਾਂ ਦੀ ਸਾਂਭ ਸੰਭਾਲ ਉਹਨਾਂ ਦੇ ਕੀੜੇ ਮਕੌੜੇ ਦਵਾਈਆਂ ਪੂਰਨ ਤੌਰ ਤੇ ਹਰ ਗੱਲ ਕੀਤੀ ਗਈ। ਖੇਤੀਬਾੜੀ ਦਫਤਰ ਕਾਦੀਆਂ ਤੋਂ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਮੈਡਮ ਨਵਜੋਤ ਕੌਰ ਏ ਐਸ ਆਈ ਨੇ ਕਿਸਾਨਾਂ ਨੂੰ ਮੱਕੀ ਬੀਜਣ ਦੀ ਅਪੀਲ ਕੀਤੀ ਗਈ ਅਤੇ ਬੀਜੀ ਹੋਈ ਮੱਕੀ ਨੂੰ ਰਜਿਸਟਰਡ ਵੀ ਕੀਤਾ ਗਿਆ ਡਾ ਰਾਜਵਿੰਦਰ ਕੌਰ ਅਤੇ ਡਾ ਸਤਵਿੰਦਰਜੀਤ ਕੌਰ ਵੱਲੋਂ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਅਖੀਰ ਵਿੱਚ ਖੇਤੀਬਾੜੀ ਦਫਤਰ ਕਾਦੀਆਂ ਡਾ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਮੈਡਮ ਨਵਜੋਤ ਕੌਰ ਵੱਲੋਂ ਆਏ ਹੋਏ ਕਿਸਾਨ ਵੀਰਾਂ ਦਾ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪੰਜ ਗਰਾਈਆਂ ਦੇ ਸਰਪੰਚ ਮਾਸਟਰ ਗੁਰਦੀਪ ਸਿੰਘ ਵੱਲੋਂ ਖੇਤੀਬਾੜੀ ਦਫਤਰ ਕਾਦੀਆਂ ਤੋਂ ਆਈ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਕਾਦੀਆਂ ਦੇ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਮੱਕੀ ਦੀ ਫਸਲ ਤੋਂ ਹੋਣ ਵਾਲੇ ਫਾਇਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਝੋਨੇ ਦੀ ਸਿੱਧੀ ਬਜਾਈ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਵੀ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਨਿਰਵੈਲ ਸਿੰਘ ਕਵਲਜੀਤ ਸਿੰਘ, ਰਜਿੰਦਰ ਸਿੰਘ ਬਾਜਵਾ, ਤਜਿੰਦਰ ਸਿੰਘ ਬਾਜਵਾ, ਨਿਸ਼ਾਨ ਸਿੰਘ ,ਕੁਲਦੀਪ ਸਿੰਘ ,ਸਤਨਾਮ ਸਿੰਘ, ਧਰਮਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਆਏ ਹੋਏ ਕਿਸਾਨ ਵੀਰ ਹਾਜਰ ਸਨ ।