ਪਾਕਿਸਤਾਨ ਦੇ ਰੱਬਵਾ ਸ਼ਹਿਰ ਦੀ ਮਸਜਿਦ ਮਹਦੀ ਤੇ ਹੋਏ ਦਹਿਸ਼ਤਗਰਦ ਹਮਲੇ ਦੀ ਮੁਸਲਿਮ ਜਮਾਤ ਅਹਿਮਦੀਆ ਨੇ ਕੀਤੀ ਨਿਖੇਦੀ l

Date:

ਕਾਦੀਆਂ 12 ਅਕਤੂਬਰ (ਸਲਾਮ ਤਾਰੀ)
 ਮੁਸਲਿਮ ਜਮਾਤ ਅਹਿਮਦੀਆ  ਭਾਰਤ ਦੇ ਬੁਲਾਰੇ ਮੌਲਾਨਾ ਕੇ ਤਾਰਿਕ  ਅਹਿਮਦ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ  ਬੀਤੇ ਦਿਨ ਪਾਕਿਸਤਾਨ ਦੇ ਰੱਬਵਾ ਸ਼ਹਿਰ ਵਿੱਚ ਮੁਸਲਿਮ ਜਮਾਤ ਅਹਿਮਦੀਆ ਦੀ  ਮਸਜਿਦ ਮਹਦੀ ਵਿੱਚ ਨਮਾਜ਼ ਦੇ ਸਮੇਂ ਅਹਿਮਦ ਮੁਸਲਮਾਨਾਂ ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਦੇ ਪੰਜਵੇਂ ਖਲੀਫਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਜਿੱਥੇ ਇਸ ਹਮਲੇ ਦੀ ਨਿਖੇਦੀ ਕੀਤੀ ਹੈ ਉੱਥੇ ਜ਼ਖਮੀਆਂ ਦੀ ਚੰਗੀ ਸਿਹਤ ਲਈ ਵੀ ਦੁਆ ਕੀਤੀ ਹੈ  lਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਵਿਸ਼ਵ ਮੁੱਖੀ ਪੰਜਵੇਂ ਖਲੀਫਾ ਨੇ ਆਪਣੇ ਸੰਬੋਧਨ ਰਾਹੀਂ ਦੱਸਿਆ ਹੈ ਕਿ ਪਾਕਿਸਤਾਨ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਹਨ ਕਿ ਪਾਕਿਸਤਾਨ ਦੇ ਪੰਜਾਬ ਵਿੱਚ ਅਪਰਾਧ ਤੇ 100 ਫੀਸਦੀ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਕੋਈ ਅਪਰਾਧੀ ਬਾਕੀ ਨਹੀਂ ਰਿਹਾ ਫਿਰ ਵੀ ਅਹਿਮਦੀਆਂ ਤੇ ਵਾਰ-ਵਾਰ ਹੋਣ ਵਾਲੇ ਹਮਲੇ ਉਹਨਾਂ ਨੂੰ ਸ਼ਹੀਦ ਕੀਤੇ ਜਾਣਾ, ਜ਼ਖਮੀ ਕੀਤੇ ਜਾਣਾ, ਅਤੇ ਉਨਾਂ ਦੀ  ਜਾਇਦਾਦਾਂ   ਨੂੰ ਅੱਗ ਲਗਾਉਣਾ ਸ਼ਾਇਦ ਅਪਰਾਧ ਵਜੋਂ ਗਿਣਿਆ ਨਹੀਂ ਜਾਂਦਾ l
 ਇਸ ਸੰਬੰਧ ਵਿੱਚ ਉਹਨਾਂ ਅੱਗੇ ਦੱਸਿਆ ਹੈ ਕਿ ਪਹਿਲੀ ਰਿਪੋਰਟਾਂ ਮੁਤਾਬਕ ਇੱਕ ਹਥਿਆਰਬੰਦ ਹਮਲਾਵਰ ਨੇ ਮਸਜਿਦ ਦੇ ਬਾਹਰ ਖੜੇ ਅਹਿਮਦੀਆ ਮੁਸਲਿਮ ਭਾਈਚਾਰੇ ਅਤੇ ਉਨਾਂ ਦੇ ਮੈਂਬਰਾਂ ਤੇ ਗੋਲੀਆਂ ਚਲਾਈਆਂ ਜੋ ਨਮਾਜ਼ੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੇਵਾ ਕਰ ਰਹੇ ਸਨl ਕਈ  ਅਹਿਮਦੀ ਮੁਸਲਮਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਹ ਜ਼ਖਮੀ ਹੋ ਗਏ ਘੱਟੋ ਘੱਟ ਦੋ ਅਹਿਮਦੀ ਮੁਸਲਮਾਨ ਗੰਭੀਰ ਰੂਪ ਵਿੱਚ ਜ਼ਖਮੀ  ਹੋਏ ਹਨ lਜਦ ਕਿ ਹੋਰਾਂ ਨੂੰ ਹਲਕੀਆਂ ਚੋਟਾਂ ਆਈਆਂ ਹਨ l ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰਾਂ ਨੂੰ ਮਸਜਿਦ ਵਿੱਚ ਦਾਖਲ ਹੋਣ ਅਤੇ ਹੋਰ ਬੇਗੁਨਾਹ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਹੀ ਮੌਕੇ ਤੇ ਮਾਰ ਦਿੱਤਾ l
 ਇਹ ਹਮਲਾ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਵਿਰੁੱਧ ਚੱਲ ਰਹੇ ਲੰਮੇ ਅਤੇ  ਸੁਚਿੰਤਤ  ਤਸ਼ੱਦਦ ਅਤੇ ਪੀੜਾ ਦੇ ਇਤਿਹਾਸ ਦੇ ਵਿਚਕਾਰ ਹੋਇਆ ਹੈl ਜਿੱਥੇ ਭੇਦ ਭਾਵ ਪੂਰਨ ਕਾਨੂੰਨਾਂ ਦੇ ਤਹਿਤ ਇਸ ਭਾਈਚਾਰੇ ਦੇ ਮੈਂਬਰਾਂ ਨੂੰ ਬੁਨਿਆਦੀ ਨਾਗਰਿਕ ਅਤੇ ਧਾਰਮਿਕ ਹੱਕਾਂ ਤੋਂ ਵਾਂਝਾ ਕੀਤਾ ਗਿਆ ਹੈ  lਅਹਿਮਦੀ ਮੁਸਲਮਾਨਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਮੁਸਲਮਾਨ ਕਹਿਣ ਜਾਂ ਖੁੱਲੇ ਆਮ ਆਪਣੇ ਧਰਮ ਦੀ ਇਬਾਦਤ ਕਰਨ ਤੋਂ ਰੋਕਿਆ ਗਿਆ ਹੈ  lਅਤੇ ਉਹ ਅਕਸਰ ਨਫਰਤ ਤੇ ਅਧਾਰਿਤ ਮੁਹਿੰਮਾਂ ਅਤੇ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣਦੇ ਹਨ l ਪਾਕਿਸਤਾਨ ਦੇ ਸ਼ਹਿਰ ਰੱਬਵਾ ਵਿਖੇ ਮੁਸਲਿਮ ਜਮਾਤ ਅਹਿਮਦੀਆ ਪਾਕਿਸਤਾਨ ਦਾ ਪ੍ਰਸ਼ਾਸਨਕੀ ਦਫਤਰ ਹੈ lਉਹਨਾਂ ਅੱਗੇ ਦੱਸਿਆ ਕਿ ਇਸ ਦਹਿਸ਼ਤਗਰਦੀ ਦੇ ਹਮਲੇ ਵਿੱਚ ਮੁਸਲਿਮ ਜਮਾਤ ਅਹਿਮਦੀਆ ਦੇ ਪੰਜ ਤੋਂ ਛੇ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ  lਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ  lਇਸ ਮੌਕੇ ਜ਼ਖਮੀਆਂ ਦੀ ਸਿਹਤਯਾਬੀ ਲਈ ਵੀ ਦੁਆ ਕੀਤੀ ਗਈ l

Share post:

Subscribe

Popular

More like this
Related

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ੍ਹ ਨੰਗਲ ਵਿਖੇ ਬਾਲ ਮੇਲਾ ਕਰਵਾਇਆ ਗਿਆ

ਬਟਾਲਾ 14 ਨਵੰਬਰ (ਸਲਾਮ ਤਾਰੀ )ਸਿੱਖਿਆ ਵਿਭਾਗ ਵੱਲੋਂ ਜਾਰੀ...

ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ “ਮੁਕਤਾਮਣੀ ਜੀਵਨ ਸੂਤਰ” ਲੋਕ ਅਰਪਣ ਕੀਤੀ ਗਈ*

 *ਗੁਰਦਾਸਪੁਰ 13 ਨਵੰਬਰ ( ਤਾਰੀ)*ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ...