ਕਾਦੀਆ 10 ਅਪ੍ਰੈਲ (ਸਲਾਮ ਤਾਰੀ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅੱਜ ਪਿੰਡ ਲੀਲ੍ਹ ਕਲਾਂ ਵਿਖੇ ਦਲਬੀਰ ਸਿੰਘ,ਸੁੱਚਾ ਸਿੰਘ,ਸੋਹਣ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ ਮੀਟਿੰਗ ਦੌਰਾਨ ਔਰਤਾਂ ਨੇ ਕਿਹਾ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਤਿੱਬੜ ਪੁਲਿਸ ਦੋਸ਼ੀ ਤਾਰਾ ਚੰਦ ਪੁੱਤਰ ਚਰਨਜੀਤ ਵਾਸੀ ਜੱਫਰਵਾਲ ਨੂੰ ਪੁਲਿਸ ਥਾਣਾ ਤਿਬੜ ਵੱਲੋਂ ਗ੍ਰਿਫਤਾਰ ਨਾ ਕਰਨ ਖਿਲਾਫ 17 ਅਪ੍ਰੈਲ ਨੂੰ ਪੁਲਿਸ ਥਾਣਾ ਤਿਬੜ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋਣਗੀਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਯੂਥ ਵਿੰਗ ਦੇ ਆਗੂ ਮੇਜਰ ਸਿੰਘ ਕੋਟ ਟੋਡਰਮਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਜਨਵਰੀ 2025 ਨੂੰ ਤਾਰਾ ਚੰਦ ਪੁੱਤਰ ਚਰਨਜੀਤ, ਚਰਨਜੀਤ, ਅਤੇ ਬਚਨੀ ਖਿਲਾਫ ਦਾਜ ਦਹੇਜ ਮੰਗਣ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ।
ਪਰੰਤੂ ਤਿੰਨ ਮਹੀਨੇ ਬੀਤ ਜਾਣ ਉਪਰੰਤ ਵੀ ਦੋਸ਼ੀ ਤਾਰਾ ਚੰਦ ਨੂੰ ਪੁਲਿਸ ਗਿਰਫਤਾਰ ਨਹੀਂ ਕਰ ਸਕੀ ਹੈ। ਜਿਸ ਕਾਰਨ ਦੋਸ਼ੀ ਤਾਰਾ ਚੰਦ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਅਣਜਾਣ ਨੰਬਰਾਂ ਤੋਂ ਪੀੜਿਤ ਲੜਕੀ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਪਰਚਾ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਇੱਕ ਦਰਖਾਸਤ 19 ਮਾਰਚ ਨੂੰ ਐਸਐਸਪੀ ਗੁਰਦਾਸਪੁਰ ਨੂੰ ਵੀ ਦਿੱਤੀ ਗਈ ਸੀ। ਪਰੰਤੂ ਉਸ ਮਾਮਲੇ ਉੱਪਰ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ, ਉਲਟਾ ਇਸ ਮਾਮਲੇ ਦਾ ਇਨਕੁਇਰੀ ਅਫਸਰ ਏਐਸਆਈ ਮਹਿੰਦਰ ਪਾਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋਸ਼ੀ ਤਾਰਾ ਚੰਦ ਦਾ ਪੱਖ ਪੂਰ ਕੇ ਉਸ ਵੱਲੋਂ ਫੋਨ ਉੱਪਰ ਦਿੱਤੀ ਜਾ ਰਹੀ ਧਮਕੀ ਤੋਂ ਮੁਨਕਰ ਹੋ ਰਿਹਾ ਹੈ।
ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਸ਼ੁਰੂ ਤੋਂ ਹੀ ਇੱਕ ਪਾਸੜ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਦੋਸ਼ੀਆਂ ਦਾ ਪੱਖ ਪੂਰਦੇ ਹੋਏ ਪੀੜਿਤ ਪਰਿਵਾਰ ਉੱਪਰ ਝੂਠਾ ਪਰਚਾ ਦਰਜ ਕੀਤਾ ਗਿਆ ਸੀ
ਜਿਸ ਖਿਲਾਫ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਲਗਾਤਾਰ ਤਿੰਨ ਮਹੀਨੇ ਸੰਘਰਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਝੂਠੇ ਪਰਚੇ ਦੀ ਕੈਂਸਲਸ਼ਨ ਰਿਪੋਰਟ ਪੇਸ਼ ਕੀਤੀ। ਦੁਬਾਰਾ ਫਿਰ ਤਾਰਾ ਚੰਦ ਅਤੇ ਉਸਦੇ ਪਰਿਵਾਰ ਖਿਲਾਫ ਦਾਜ ਦਾ ਪਰਚਾ ਦਰਜ ਕਰਵਾਉਣ ਲਈ ਜਥੇਬੰਦੀਆਂ ਨੂੰ ਸੰਘਰਸ਼ ਕਰਨਾ ਪਿਆ। ਹੁਣ ਵੀ ਪੁਲਿਸ ਦੀ ਭੂਮਿਕਾ ਤਾਰਾ ਚੰਦ ਨੂੰ ਗ੍ਰਿਫਤਾਰ ਕਰਨ ਵਿੱਚ ਇੱਕ ਪਾਸੜ ਹੈ।
ਦੋਸ਼ੀ ਤਾਰਾ ਚੰਦ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਉਸ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਜਿਸ ਖਿਲਾਫ ਜਨਤਕ ਜਥੇਬੰਦੀਆਂ ਪੀੜਿਤ ਪਰਿਵਾਰ ਦੇ ਨਾਲ ਖੜੀਆਂ ਹਨ ਅਤੇ 17 ਅਪ੍ਰੈਲ 2025 ਨੂੰ ਪੁਲਿਸ ਥਾਣਾ ਤਿਬੜ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਕੇਵਲ ਸਿੰਘ ਮੱਸਾ ਸਿੰਘ ਅਜੀਤ ਸਿੰਘ ,ਸੋਹਣ ਸਿੰਘ ਹਾਜ਼ਰ ਸਨ