ਕਾਦੀਆਂ13 ਅਪਰੈਲ (ਸਲਾਮ ਤਾਰੀ)
ਪੁਲੀਸ ਥਾਣਾ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਲੀਲ੍ਹ ਕਲਾਂ ਵਿੱਚ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਬਾਅਦ ਦੁਪਹਿਰ ਦੋਸਤ ਦੇ ਘਰੋਂ ਉਸ ਦੇ ਦੋਸਤ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਲੀਲ੍ਹ ਕਲਾਂ ਜੋ ਆਪਣੇ ਦੋਸਤ ਪ੍ਰਭਜੋਤ ਸਿੰਘ ਉਰਫ਼ ਮੋਨੂੰ ਪੁੱਤਰ ਗੁਰਮੇਜ ਸਿੰਘ ਵਾਸੀ ਲੀਲ੍ਹ ਕਲਾਂ ਨਾਲ ਇਕੱਠੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਗਏ। ਸੁਖਜਿੰਦਰ ਸਿੰਘ ਵਾਪਸੀ ਤੇ ਆਪਣੇ ਦੋਸਤ ਨਾਲ ਪ੍ਰਭਜੋਤ ਸਿੰਘ ਦੇ ਘਰ ਚਲਾ ਗਿਆ ਅਤੇ ਉੱਥੇ ਸੋ ਗਿਆ। ਬਾਅਦ ਦੁਪਿਹਰ ਕਰੀਬ 2 ਵਜੇ ਪ੍ਰਭਜੋਤ ਸਿੰਘ ਨੇ ਵੇਖਿਆ ਕਿ ਸੁਖਜਿੰਦਰ ਸਿੰਘ ਦੇ ਸ਼ਰੀਰ ਚ ਕੋਈ ਹਿੱਲ ਜੁੱਲ ਨਹੀਂ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਮਿਰਤਕ ਸੁਖਜਿੰਦਰ ਸਿੰਘ ਦੇ ਪਰਵਾਰ ਨੂੰ ਜਦੋਂ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਕੋਈ ਨਸ਼ੀਲੀ ਵਸਤੂ ਦੇ ਕੇ ਮਾਰਿਆ ਗਿਆ ਹੈ। ਕਾਦੀਆਂ ਪੁਲੀਸ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮਿਰਤਕ ਦੇ ਸ਼ਰੀਰ ਤੇ ਕਿਸੇ ਕਿਸਮ ਦੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ। ਅਤੇ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੋਸਤ ਦੇ ਘਰੋਂ ਮਿਲੀ ਭੇਦ ਭਰੇ ਹਾਲਾਤਾਂ ਵਿੱਚ ਦੋਸਤ ਦੀ ਲਾਸ਼
Date: