ਕਾਦੀਆ 20 ਮਈ (ਤਾਰੀ)
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਰਜੇਸ਼ ਕੁਮਾਰ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ ਸਮਾਗਮ ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜੋਨਲ ਖੇਡਾਂ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਅਧਿਆਪਕ ਸਨਮਾਨਿਤ ਕੀਤੇ ਗਏ । ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੈੱਡ ਮਾਸਟਰ ਕਮ ਬੀ.ਐਨ.ਓ ਕਾਦੀਆਂ -1 ਨੇ ਦੱਸਿਆ ਕਿ ਕੁਲਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਬਸਰਾਏ ਦੇ ਵਿਦਿਆਰਥੀਆਂ ਨੂੰ ਸਟੇਟ, ਜਿਲ੍ਹਾ ਅਤੇ ਜੋਨਲ ਖੇਡਾਂ ਤੱਕ ਪਹੁੰਚਾਉਣ ਵਿੱਚ ਪੂਰੀ ਮਿਹਨਤ ਕੀਤੀ ਹੈ, ਜਿਸ ਨਾਲ ਬੱਚੇ ਸਟੇਟ, ਜਿਲ੍ਹਾ ਅਤੇ ਜੋਨਲ ਖੇਡਾਂ ਵਿੱਚ ਇਨਾਮ ਪ੍ਰਾਪਤ ਕਰ ਚੁੱਕੇ ਹਨ। ਇਸ ਤਰ੍ਹਾਂ ਦੇ ਸਨਮਾਨ ਅਧਿਆਪਕ ਲਈ ਪ੍ਰੇਰਨਾ ਸ਼੍ਰੋਤ ਹਨ। ਸਕੂਲ ਪਹੁੰਚਣ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਅਤੇ ਭਵਿੱਖ ਵਿੱਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕੁਲਦੀਪ ਕੌਰ ਦੇ ਸਨਮਾਨਿਤ ਹੋਣ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਜਿਲ੍ਹਾ ਪੱਧਰੀ ਸਮਾਗਮ ਵਿੱਚ ਕੁਲਦੀਪ ਕੌਰ ਡੀ ਪੀ ਈ ਬਸਰਾਏ ਨੂੰ ਸਨਮਾਨਿਤ ਕੀਤਾ
Date: