ਕਾਦੀਆਂ 13 ਅਪ੍ਰੈਲ (ਸਲਾਮ ਤਾਰੀ) ਬੈਂਕਾਕ ਥਾਈਲੈਂਡ ਵਿੱਚ ਕਰਵਾਏ ਜਾ ਰਹੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਪਿੰਡ ਸੇਖਵਾਂ ਦੇ ਰਿਹਣ ਵਾਲੇ ਦਿਦਾਰ ਸਿੰਘ ਦਾਰਾ ਨੇ 2 ਗੋਲਡ ਮੈਡਲ ਜਿੱਤ ਕੇ ਭਾਰਤ ਦਾ ਰੋਸ਼ਨ ਕੀਤਾ ਹੈ।

ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੀਆਂ ਦਿਦਾਰ ਸਿੰਘ ਨੇ ਕਿਹਾ ਕਿ ਇੱਹ ਮੇਰੀ ਕਈ ਸਾਲ ਦੀ ਮੇਹਨਤ ਦਾ ਨਤੀਜਾ ਹੈ। ਅੱਜ ਪਿੰਡ ਪਹੁੰਚਣ ਤੇ ਜਗਰੂਪ ਸਿੰਘ ਸੇਖਵਾਂ ਅਤੇ ੳਹਨਾਂ ਦੇ ਪਰੀਵਾਰ ਵਲੋ ਦਿਦਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਗੇ ਲਈ ਸ਼ੁਭ ਕਾਮਨਾਵਾਂ ਦਿਤੀਆਂ। ਇਸ ਮੋਕੇ ਦਿਦਾਰ ਸਿੰਘ ਦੇ ਪੁਲਸ ਮੁਲਾਜ਼ਮ ਸਾਥੀਆਂ ਨੇ ਵੀ ਵਧਾਈ ਦਿੱਤੀ ।

ਇਸ ਮੋਕੇ ਐਫ ਟੂ ਐਫ ਜਿਮ ਦੇ ਮਾਲਿਕ ਪਰਮਪਾਲ ਅਤੇ ਮਨਪ੍ਰੀਤ ਸਿਘ ਨੇ ਵੀ ਦੀਦਾਰ ਸਿੰਘ ਨੂੰ ਸਨਮਾਨਿਤ ਕੀਤਾ। ਪਿੰਡ ਪਹੁੰਚਣ ਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਭਰਵਾਂ ਸਵਾਗਤ ਕੀਤਾ ਗਿਆ।
