ਕਾਦੀਆਂ 21 ਅਪ੍ਰੈਲ (ਸਲਾਮ ਤਾਰੀ) ਜਗਤ ਪੰਜਾਬੀ ਸਭਾ ਕੈਨੇਡਾ ਦੀ ਸੂਬਾ ਇਕਾਈ ਦਾ ਇਕ ਪ੍ਰਤੀਨਿਧੀ ਮੰਡਲ ਸੂਬਾ ਪ੍ਰਧਾਨ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਆਈ ਏ ਐਸ ਰਾਹੁਲ ਚਾਬਾ ਵਧੀਕ ਮੁੱਖ ਕਾਰਜਕਾਰੀ ਅਫਸਰ ਪੰਜਾਬ ਪੂੰਜੀ ਪ੍ਰੋਤਸਾਹਨ ਬਿਓਰੋ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਿਟਡ ਜੀ ਨੂੰ ਉਹਨਾਂ ਦੇ ਦਫਤਰ ਉਦਯੋਗ ਭਵਨ ਵਿਖੇ ਮਿਲਿਆ।
ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਸਲਰ , ਮੀਤ ਪ੍ਰਧਾਨ ਸਰਵਨ ਸਿੰਘ ਧੰਦਲ, ਤਜਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਤੇ ਉਹਨਾਂ ਵੱਲੋਂ ਆਈ ਏ ਐਸ ਰਾਹੁਲ ਚਾਬਾ ਨੂੰ ਉਹਨਾਂ ਦੀ ਪੀ ਸੀ ਐਸ ਤੋਂ ਆਈ ਏ ਐਸ ਪਦ-ਉੱਨਤੀ ਲਈ ਵਧਾਈ ਦਿੰਦਿਆਂ ਉਹਨਾਂ ਨੂੰ ਯਾਦਗਾਰੀ ਪੇਂਟਿੰਗ ਭੇਂਟ ਕੀਤੀ ।ਉਥੇ ਹੀ ਉਹਨਾਂ ਨੂੰ ਭਵਿੱਖ ਵਿੱਚ ਇਸੇ ਤਰਾਂ ਬੁਲੰਦਿਆਂ ਤੇ ਪਹੁੰਚਣ ਲਈ ਸਭ ਇਸ਼ਾਵਾਂ ਵੀ ਦਿੱਤੀਆਂ।ਜਿਕਰਯੋਗ ਹੈ ਕਿ ਰਾਹੁਲ ਚਾਬਾ 2008-09 ਚ ਬਟਾਲਾ ਵਿੱਚ ਬਤੌਰ ਐਸ ਡੀ ਐਮ ਸੇਵਾਵਾਂ ਨਿਭਾ ਚੁਕੇ ਹਨ।
ਉਸ ਉਪਰੰਤ ਬਠਿੰਡਾ,ਹੋਸ਼ਿਆਰਪੁਰ ਸਮੇਤ ਵੱਖ ਵੱਖ ਜਿਲਿਆਂ ‘ਚ ਬਤੌਰ ਏ ਡੀ ਸੀ ਵੀ ਸੇਵਾਵਾਂ ਨਿਭਾ ਚੁਕੇ ਹਨ। ਅਤੇ ਉਹਨਾਂ ਦੀਆ ਬੇਹਤਰੀਨ ਸੇਵਾਵਾਂ ਨੂੰ ਵੇਖਦੇ ਹੋਏ ਸੰਨ 2017 ਤੋ ਉਹਨਾਂ ਨੂੰ ਬਤੋਰ ਆਈ ਏ ਐਸ ਪਦੋਉਨਤ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਰਾਹੁਲ ਚਾਬਾ ਨੇ ਦੱਸਿਆ ਕਿ ਸਰਕਾਰ ਵਲੌ ਦਿੱਤਿਆਂ ਗਈਆਂ ਸੇਵਾਵਾਂ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਉਹਨਾਂ ਨੇ ਜਗਤ ਪੰਜਾਬੀ ਸਬਾ ਦੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ।