ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਜੋ ਸਾਨੂੰ ਵਿਰਾਸਤ ਵਿੱਚ ਮਿਲਿਆਂ ਹਨ। ਉਣਾਂ ਕਿਹਾ ਕਿ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਅਸੀਂ ਗੈਂਗਸਟਰਾਂ ਦਾ ਪੰਜਾਬ ਵਿੱਚ ਖ਼ਾਤਮਾ ਕਰ ਦਿਆਂਗੇ। ਉਣਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਸ਼੍ਰੀ ਗੌਰਵ ਯਾਦਵ ਨੇ ਬਟਾਲਾ ਪਹੁੰਚ ਕੇ ਇਹ ਸੁਨੇਹਾ ਦਿੱਤਾ ਹੈ ਕਿ ਗੈਂਗਸਟਰਾਂ ਨੂੰ ਪੰਜਾਬ ਸਰਕਾਰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਅਤੇ ਇਨ੍ਹਾਂ ਦਾ ਖ਼ਾਤਮਾ ਕਰੇਗੀ। ਉਣਾਂ ਕਾਦੀਆਂ ਹਲਕੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਉਣਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਦੇ ਹੀ ਉਸ ਦਾ ਨਿਪਟਾਰਾ ਵੀ ਕੀਤਾ। ਉਣਾਂ ਕਿਹਾ ਕਿ ਰੌਸ਼ਨ ਪੰਜਾਬ ਤਹਿਤ ਅਸੀਂ ਜਿੱਥੇ ਨਵੇਂ ਟਰਾਂਸਫ਼ਾਰਮਰ ਲਗਵਾ ਰਹੇ ਹਾਂ ਉੱਥੇ ਬਿਜਲੀ ਦੀ ਨਵੀਆਂ ਤਾਰਾਂ ਨੂੰ ਵੀ ਪਾਇਆ ਜਾ ਰਿਹਾ ਹੈ। ਉਣਾਂ ਨੇ ਦੱਸਿਆ ਕਿ ਕਾਦੀਆਂ ਦੀ ਪਾਣੀ ਦੀ ਟੈਂਕੀ ਲਈ ਬਜਟ ਪਾਸ ਹੋ ਗਿਆ ਹੈ ਅਤੇ 16 ਕਿੱਲੋਮੀਟਰ ਪਾਈਪ ਲਾਈਨ ਵਿਛਾ ਕੇ ਪਾਣੀ ਦੀ ਸਪਲਾਈ ਮੋਟਰਾਂ ਦੇ ਰਾਹੀਂ ਪਾਣੀ ਕਢਵਾ ਕੇ ਘਰਾਂ ਤੱਕ ਸਿੱਧੀ ਕੀਤੀ ਜਾਵੇਗੀ। ਵਾਟਰ ਟਰੀਟਮੈਂਟ ਪਲਾਂਟ ਲਈ ਜਗਾ ਲੈ ਲਈ ਗਈ ਹੈ। ਵਾਟਰ ਟਰੀਟਮੈਂਟ ਪਲਾਂਟ ਲੱਗਣ ਤੋਂ ਬਾਅਦ ਪਾਣੀ ਦੀ ਸਪਲਾਈ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਸ਼ਹਿਰ ਚ ਹੋਵੇਗੀ। ਉਣਾਂ ਦੱਸਿਆ ਕਿ ਸੀਵਰੇਜ ਦੀ ਜਿਹੜੀ ਮੰਗ ਚਿਰਾਂ ਤੋਂ ਲਟਕੀ ਹੋਈ ਹੈ ਸੀਵਰੇਜ ਵੀ ਪਾਇਆ ਜਾਵੇਗਾ। ਇਸੇ ਤਰਾਂ ਉਣਾਂ ਕਿਹਾ ਕਿ ਜਮਾਤੇ ਅਹਿਮਦੀਆ ਦੇ ਦਸੰਬਰ ਮਹੀਨੇ ਵਿੱਚ ਹੋਣ ਵਾਲੇ ਜਲਸਾ ਸਾਲਾਨਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਚ ਸ਼ਰਧਾਲੂ ਕਾਦੀਆਂ ਪਹੁੰਚਦੇ ਹਨ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੀ ਅੰਦਰ ਦੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਦੇ ਲਈ ਕਾਰਵਾਈ ਚੱਲ ਰਹੀ ਹੈ। ਇਸ ਮੋਕੇ ੳਹਨਾਂ ਦੇ ਨਾਲ ਬਬੀਤਾ ਖੋਸਲਾ,ਡਾਕਟਰ ਕਾਲੀਆ,ਗੁਰਮੇਜ ਸਿੰਘ,ਸੁੱਖਾ ਸਪੰਚ,ਮਰਕੀਟ ਕਮੇਟੀ ਚਿਅਰਮੈਨ ਕਾਦੀਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸੱਨ
ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਜੋ ਸਾਨੂੰ ਵਿਰਾਸਤ ਵਿੱਚ ਮਿਲੀ:ਜਗਰੂਪ ਸਿੰਘ ਸੇਖਵਾਂ
Date: