ਕਰਦੀਆਂ 2 ਜੁਲਾਈ ( ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਲੀਲ ਕਲਾਂ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਗੁਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਸੱਪ ਨੇ ਕੱਟ ਲਿਆ ਅਤੇ ਸਪ ਦੇ ਕੱਟਣ ਤੋਂ ਬਾਅਦ ਪਰਿਵਾਰ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਗੁਰਮੇਲ ਸਿੰਘ ਨੂੰ ਨਜ਼ਦੀਕ ਹੀ ਸਰਕਾਰੀ ਹਸਪਤਾਲ ਕਾਦੀਆਂ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰ ਸ਼ੁਭਨੀਤ ਅਤੇ ਉਹਨਾਂ ਦੀ ਟੀਮ ਨੇ ਜਲਦੀ ਹੀ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।। ਮੌਕੇ ਤੇ ਤੁਰੰਤ ਹੀ ਇਲਾਜ ਹੋਣ ਦੇ ਕਾਰਨ ਗੁਰਮੇਲ ਸਿੰਘ ਦੀ ਜਾਨ ਬਚ ਗਈ ਅਤੇ ਅੱਜ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ। ਡਾਕਟਰ ਸ਼ੁਭਨੀਤ ਨੇ ਕਿਹਾ ਕਿ ਮਰੀਜ਼ ਸਮੇਂ ਸਿਰ ਸਾਡੇ ਕੋਲ ਪਹੁੰਚ ਗਿਆ ਅਤੇ ਉਸ ਨੂੰ ਮੁਡਲੀ ਸਹਾਇਤਾ ਮਿਲਣ ਕਾਰਨ ਸਹੀ ਇਲਾਜ ਹੋ ਸਕਿਆ ਜਿਸ ਨਾਲ ਉਸ ਦੀ ਜਾਨ ਬਚਾਈ ਜਾ ਸਕੀ । ਡਾਕਟਰ ਸ਼ੁਭਨੀਤ ਨੇ ਕਿਹਾ ਕਿ ਅੱਜ ਕੱਲ ਬਰਸਾਤ ਦਾ ਮੌਸਮ ਹੈ ਅਤੇ ਖੇਤਾਂ ਵਿੱਚ ਪਾਣੀ ਵੀ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਸੱਪ ਅਕਸਰ ਹੀ ਘਰਾਂ ਵਿੱਚ ਅਤੇ ਹੋਰ ਇਰਦ ਗਿਰਦ ਇਲਾਕਿਆਂ ਵਿੱਚ ਲੁਕਣ ਦੀ ਕੋਸ਼ਿਸ਼ ਕਰਦੇ ਹਨ ਜਿਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।। ਜੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਸੀ ਐਚਸੀ ਵਿੱਚ ਜਾ ਕੇ ਆਪਣਾ ਇਲਾਜ ਤੁਰੰਤ ਕਰਾ ਸਕਦਾ ਹੈ। ਇਸ ਮੌਕੇ ਗੁਰਮੇਲ ਸਿੰਘ ਅਤੇ ਉਨਾਂ ਦੇ ਪਰਿਵਾਰ ਨੇ ਡਾਕਟਰ ਸ਼ੁਭਨੀਤ , ਡਾਕਟਰ ਪੱਲਵੀ ਅਤੇ ਉਨਾਂ ਦੀ ਸਟਾਫ ਦਾ ਧੰਨਵਾਦ ਕੀਤਾ
Oplus_16777216
ਗੁਰਮੇਲ ਸਿੰਘ ਲਈ ਵਰਦਾਨ ਸਾਬਿਤ ਹੋਇਆ ਸੀ ਐਚ ਸੀ ਕਾਦੀਆਂ
Date: