ਕਾਦੀਆਂ 6 ਅਗਸਤ (ਸਲਾਮ ਤਾਰੀ) ਕਾਦੀਆਂ ਦੇ ਮਸ਼ਹੂਰ ਸਮਾਜ ਸੇਵੀ ਰਮੇਸ਼ ਚੰਦਰ ਦਾ ਅੱਜ ਤਕਰੀਬਨ 65 ਸਾਲ ਦੀ ੳਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ੳਹਨਾਂ ਦੇ ਦੇਹਾਂਤ ਤੇ ਸਾਰੇ ਹੀ ਧਾਰਮਿਕ ਅਤੇ ਸਿਆਸੀ ਜੰਥੇਬੰਦੀਆਂ ਨੇ ਦੁਖ ਦਾ ਇਜ਼ਹਾਰ ਕੀਤਾ ਹੈ। ਇਸ ਸਬੰਧ ਵਿੱਚ ਹੋਰ ਜਾਨਕਾਰੀ ਦਿੰਦੀਆਂ ਚੋਹਦਰੀ ਅਬਦੁਲ ਵਾਸੇ ਚੱਠਾ ਨੇ ਕਿਹਾ ਕਿ ਰਮੇਸ਼ ਚੰਦਰ ਨੇ ਆਪਣੀ ਸਾਰੀ ੳਮਰ ਸਾਦਕੀ ਨਾਲ ਗੁਜ਼ਾਰੀ ਅਤੇ ਮਨੁਖਤਾ ਦੀ ਸੇਵਾ ਕਰਦੇ ਰਹੇ। ੳਹਨਾਂ ਕਿਹਾ ਕਿ ਰਮੇਸ਼ ਚੰਦਰ ਜੀ ਹਰ ਇਕ ਦੇ ਨਾਲ ਹੱਸ ਕੇ ਬੋਲਦੇ ਸੀ ਅਤੇ ਜਿੱਥੇ ਵੀ ੳਹਨਾਂ ਨੇ ਆਪਣੀ ਡਿੳਟੀ ਕੀਤੀ ਬੜੀ ਇਮਾਨਦਾਰੀ ਨਾਲ ਨਿਭਾਈ।
ਕਾਦੀਆਂ ਦੇ ਮਸ਼ਹੂਰ ਸਮਾਜ ਸੇਵੀ ਰਮੇਸ਼ ਚੰਦਰ ਦਾ ਦੇਹਾਂਤ
Date: